43ਜਿਸ ਦਿਨ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ ਵਿਖਾਏ, ਅਤੇ ਸੋਆਨ ਦੇ ਇਲਾਕੇ ਵਿੱਚ ਆਪਣੇ ਅਚੰਭੇ ਕੰਮ ਦਿਖਾਏ।
44ਉਸ ਨੇ ਉਹਨਾਂ ਦੀ ਨਦੀ ਨੂੰ ਲਹੂ ਵਿੱਚ ਬਦਲ ਦਿੱਤਾ। ਉਹ ਆਪਣੀਆਂ ਝੀਲਾਂ ਵਿੱਚੋਂ ਪੀ ਨਾ ਸਕੇ।
45ਉਸ ਨੇ ਮੱਖੀਆਂ ਦੇ ਝੁੰਡ ਨੂੰ ਭੇਜਿਆ ਜੋ ਉਹਨਾਂ ਨੂੰ ਖਾ ਗਈਆਂ, ਅਤੇ ਡੱਡੂਆਂ ਨੂੰ ਭੇਜਿਆ ਜਿਨ੍ਹਾਂ ਨੇ ਉਹਨਾਂ ਨੂੰ ਤਬਾਹ ਕਰ ਦਿੱਤਾ।
46ਉਸ ਨੇ ਉਹਨਾਂ ਦੀ ਫ਼ਸਲ ਟਿੱਡੀ ਨੂੰ ਅਤੇ ਉਹਨਾਂ ਦੀ ਉਪਜ ਟਿੱਡੀਆਂ ਨੂੰ ਦਿੱਤੀ।
47ਉਸ ਨੇ ਉਹਨਾਂ ਦੀਆਂ ਅੰਗੂਰਾਂ ਦੀਆਂ ਵੇਲਾਂ ਨੂੰ ਗੜਿਆਂ ਨਾਲ ਅਤੇ ਉਹਨਾਂ ਦੀਆਂ ਗੁੱਲਰ ਦੀਆਂ ਹੰਜੀਰਾਂ ਨੂੰ ਹੜ੍ਹ ਨਾਲ ਤਬਾਹ ਕਰ ਦਿੱਤਾ।