ਜ਼ਬੂਰਾਂ 78

ਉਹਨਾਂ ਨੇ ਉਸ ਦੀ ਸਾਮਰਥ ਨੂੰ ਚੇਤੇ ਨਾ ਰੱਖਿਆ, ਜਿਸ ਦਿਨ ਉਸ ਨੇ ਉਹਨਾਂ ਨੂੰ ਵਿਰੋਧੀ ਤੋਂ ਛੁਡਾਇਆ,

Psalm 78:42 (UKJV) They remembered not his hand, nor the day when he delivered them from the enemy.

40ਉਹਨਾਂ ਨੇ ਕਿੰਨੀ ਵਾਰ ਉਜਾੜ ਵਿੱਚ ਉਸ ਦੇ ਵਿਰੁੱਧ ਵਿਦਰੋਹ ਕੀਤਾ, ਅਤੇ ਉਜਾੜ ਵਿੱਚ ਉਸ ਨੂੰ ਉਦਾਸ ਕੀਤਾ!

41ਉਹਨਾਂ ਨੇ ਵਾਰ-ਵਾਰ ਪਰਮੇਸ਼ਵਰ ਨੂੰ ਪਰਖਿਆ। ਉਹਨਾਂ ਨੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।

42ਉਹਨਾਂ ਨੇ ਉਸ ਦੀ ਸਾਮਰਥ ਨੂੰ ਚੇਤੇ ਨਾ ਰੱਖਿਆ, ਜਿਸ ਦਿਨ ਉਸ ਨੇ ਉਹਨਾਂ ਨੂੰ ਵਿਰੋਧੀ ਤੋਂ ਛੁਡਾਇਆ,

43ਜਿਸ ਦਿਨ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ ਵਿਖਾਏ, ਅਤੇ ਸੋਆਨ ਦੇ ਇਲਾਕੇ ਵਿੱਚ ਆਪਣੇ ਅਚੰਭੇ ਕੰਮ ਦਿਖਾਏ।

44ਉਸ ਨੇ ਉਹਨਾਂ ਦੀ ਨਦੀ ਨੂੰ ਲਹੂ ਵਿੱਚ ਬਦਲ ਦਿੱਤਾ। ਉਹ ਆਪਣੀਆਂ ਝੀਲਾਂ ਵਿੱਚੋਂ ਪੀ ਨਾ ਸਕੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.