ਜ਼ਬੂਰਾਂ 78

ਉਸ ਨੇ ਆਪਣੇ ਕ੍ਰੋਧ ਲਈ ਰਾਹ ਤਿਆਰ ਕੀਤਾ। ਉਸ ਨੇ ਉਹਨਾਂ ਨੂੰ ਮੌਤ ਤੋਂ ਨਹੀਂ ਬਚਾਇਆ ਪਰ ਉਹਨਾਂ ਨੂੰ ਬਵਾ ਦੇ ਹਵਾਲੇ ਕਰ ਦਿੱਤਾ।

Psalm 78:50 (UKJV) He made a way to his anger; he spared not their soul from death, but gave their life over to the pestilence;

48ਉਸ ਨੇ ਉਹਨਾਂ ਦੇ ਪਸ਼ੂਆਂ ਨੂੰ ਗੜਿਆਂ ਦੇ, ਅਤੇ ਉਹਨਾਂ ਦੇ ਡੰਗਰਾਂ ਨੂੰ ਬਿਜਲੀ ਦੀਆ ਲਸ਼ਕਾਂ ਦੇ ਹਵਾਲੇ ਕਰ ਦਿੱਤਾ।

49ਉਸ ਨੇ ਆਪਣਾ ਗੁੱਸਾ, ਪ੍ਰਕੋਪ, ਕ੍ਰੋਧ ਅਤੇ ਮੁਸੀਬਤ ਦਾ ਕਹਿਰ ਉਹਨਾਂ ਉੱਤੇ ਸੁੱਟ ਦਿੱਤਾ, ਨਾਸ ਕਰਨ ਵਾਲੇ ਦੂਤਾਂ ਦਾ ਇੱਕ ਜੱਥਾ ਭੇਜਿਆ।

50ਉਸ ਨੇ ਆਪਣੇ ਕ੍ਰੋਧ ਲਈ ਰਾਹ ਤਿਆਰ ਕੀਤਾ। ਉਸ ਨੇ ਉਹਨਾਂ ਨੂੰ ਮੌਤ ਤੋਂ ਨਹੀਂ ਬਚਾਇਆ ਪਰ ਉਹਨਾਂ ਨੂੰ ਬਵਾ ਦੇ ਹਵਾਲੇ ਕਰ ਦਿੱਤਾ।

51ਉਸ ਨੇ ਮਿਸਰ ਦੇ ਸਾਰੇ ਪਹਿਲੌਠਿਆਂ ਨੂੰ ਮਾਰ ਸੁੱਟਿਆ, ਹਾਮ ਦੇ ਤੰਬੂਆਂ ਵਿੱਚ ਪੁਰਸ਼ਾਂ ਦੇ ਪਹਿਲੇ ਫਲ ਨੂੰ ਮਾਰ ਸੁੱਟਿਆ।

52ਪਰ ਉਹ ਆਪਣੇ ਲੋਕਾਂ ਨੂੰ ਇੱਜੜ ਵਾਂਗੂੰ ਬਾਹਰ ਲਿਆਇਆ। ਉਸ ਨੇ ਉਹਨਾਂ ਦੀ ਭੇਡਾਂ ਵਾਂਗ ਉਜਾੜ ਵਿੱਚ ਅਗਵਾਈ ਕੀਤੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.