49ਉਸ ਨੇ ਆਪਣਾ ਗੁੱਸਾ, ਪ੍ਰਕੋਪ, ਕ੍ਰੋਧ ਅਤੇ ਮੁਸੀਬਤ ਦਾ ਕਹਿਰ ਉਹਨਾਂ ਉੱਤੇ ਸੁੱਟ ਦਿੱਤਾ, ਨਾਸ ਕਰਨ ਵਾਲੇ ਦੂਤਾਂ ਦਾ ਇੱਕ ਜੱਥਾ ਭੇਜਿਆ।
50ਉਸ ਨੇ ਆਪਣੇ ਕ੍ਰੋਧ ਲਈ ਰਾਹ ਤਿਆਰ ਕੀਤਾ। ਉਸ ਨੇ ਉਹਨਾਂ ਨੂੰ ਮੌਤ ਤੋਂ ਨਹੀਂ ਬਚਾਇਆ ਪਰ ਉਹਨਾਂ ਨੂੰ ਬਵਾ ਦੇ ਹਵਾਲੇ ਕਰ ਦਿੱਤਾ।
51ਉਸ ਨੇ ਮਿਸਰ ਦੇ ਸਾਰੇ ਪਹਿਲੌਠਿਆਂ ਨੂੰ ਮਾਰ ਸੁੱਟਿਆ, ਹਾਮ ਦੇ ਤੰਬੂਆਂ ਵਿੱਚ ਪੁਰਸ਼ਾਂ ਦੇ ਪਹਿਲੇ ਫਲ ਨੂੰ ਮਾਰ ਸੁੱਟਿਆ।
52ਪਰ ਉਹ ਆਪਣੇ ਲੋਕਾਂ ਨੂੰ ਇੱਜੜ ਵਾਂਗੂੰ ਬਾਹਰ ਲਿਆਇਆ। ਉਸ ਨੇ ਉਹਨਾਂ ਦੀ ਭੇਡਾਂ ਵਾਂਗ ਉਜਾੜ ਵਿੱਚ ਅਗਵਾਈ ਕੀਤੀ।
53ਉਸ ਨੇ ਉਹਨਾਂ ਦੀ ਸੁਰੱਖਿਆ ਨਾਲ ਅਗਵਾਈ ਕੀਤੀ, ਇਸ ਲਈ ਉਹ ਨਾ ਡਰੇ; ਪਰ ਸਮੁੰਦਰ ਨੇ ਉਹਨਾਂ ਦੇ ਦੁਸ਼ਮਣਾਂ ਨੂੰ ਲਪੇਟ ਵਿੱਚ ਲੈ ਲਿਆ।