ਜ਼ਬੂਰਾਂ 78

ਉਹਨਾਂ ਨੇ ਆਪਣੇ ਉੱਚੇ ਸਥਾਨਾਂ ਨਾਲ ਉਸ ਨੂੰ ਨਾਰਾਜ਼ ਕੀਤਾ; ਉਹਨਾਂ ਨੇ ਆਪਣੀਆਂ ਮੂਰਤਾਂ ਨਾਲ ਉਸ ਦੀ ਈਰਖਾ ਨੂੰ ਜਗਾਇਆ।

Psalm 78:58 (UKJV) For they provoked him to anger with their high places, and moved him to jealousy with their graven images.

56ਪਰ ਉਹਨਾਂ ਨੇ ਪਰਮੇਸ਼ਵਰ ਨੂੰ ਪਰਖਿਆ ਅਤੇ ਅੱਤ ਮਹਾਨ ਦੇ ਵਿਰੁੱਧ ਬਗਾਵਤ ਕੀਤੀ; ਉਹਨਾਂ ਨੇ ਉਸ ਦੀਆਂ ਬਿਧੀਆਂ ਨੂੰ ਨਹੀਂ ਮੰਨਿਆਂ।

57ਉਹ ਆਪਣੇ ਪੁਰਖਿਆਂ ਵਾਂਗ ਬੇਵਫ਼ਾ ਅਤੇ ਵਿਸ਼ਵਾਸਹੀਣ ਹੋ ਗਏ, ਉਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ।

58ਉਹਨਾਂ ਨੇ ਆਪਣੇ ਉੱਚੇ ਸਥਾਨਾਂ ਨਾਲ ਉਸ ਨੂੰ ਨਾਰਾਜ਼ ਕੀਤਾ; ਉਹਨਾਂ ਨੇ ਆਪਣੀਆਂ ਮੂਰਤਾਂ ਨਾਲ ਉਸ ਦੀ ਈਰਖਾ ਨੂੰ ਜਗਾਇਆ।

59ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਗੱਲ ਸੁਣੀ ਤਾਂ ਉਹ ਕ੍ਰੋਧਵਾਨ ਹੋਇਆ; ਉਸ ਨੇ ਇਸਰਾਏਲ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ।

60ਉਸ ਨੇ ਸ਼ੀਲੋਹ ਦੇ ਡੇਰੇ ਨੂੰ ਛੱਡ ਦਿੱਤਾ, ਉਹ ਤੰਬੂ ਜਿਹੜਾ ਉਸ ਨੇ ਮਨੁੱਖਾਂ ਵਿੱਚ ਸਥਾਪਿਤ ਕੀਤਾ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.