ਜ਼ਬੂਰਾਂ 78

ਪਰ ਉਹਨਾਂ ਨੇ ਪਰਮੇਸ਼ਵਰ ਨੂੰ ਪਰਖਿਆ ਅਤੇ ਅੱਤ ਮਹਾਨ ਦੇ ਵਿਰੁੱਧ ਬਗਾਵਤ ਕੀਤੀ; ਉਹਨਾਂ ਨੇ ਉਸ ਦੀਆਂ ਬਿਧੀਆਂ ਨੂੰ ਨਹੀਂ ਮੰਨਿਆਂ।

Psalm 78:56 (UKJV) Yet they tempted and provoked the most high God, and kept not his testimonies:

54ਅਤੇ ਇਸ ਤਰ੍ਹਾਂ ਉਸਨੇ ਉਹਨਾਂ ਨੂੰ ਆਪਣੀ ਪਵਿੱਤਰ ਧਰਤੀ ਦੀ ਹੱਦ ਵਿੱਚ ਲੈ ਗਿਆ, ਉਸ ਪਹਾੜੀ ਦੇਸ਼ ਵਿੱਚ ਜਿਸ ਨੂੰ ਉਸ ਦੇ ਸੱਜੇ ਹੱਥ ਨੇ ਫੜ ਲਿਆ ਸੀ।

55ਉਸ ਨੇ ਕੌਮਾਂ ਨੂੰ ਉਹਨਾਂ ਦੇ ਅੱਗੇ ਕੱਢ ਦਿੱਤਾ ਅਤੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਵਿਰਾਸਤ ਵਿੱਚ ਦਿੱਤੀਆਂ; ਉਸ ਨੇ ਇਸਰਾਏਲ ਦੇ ਗੋਤਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਇਆ।

56ਪਰ ਉਹਨਾਂ ਨੇ ਪਰਮੇਸ਼ਵਰ ਨੂੰ ਪਰਖਿਆ ਅਤੇ ਅੱਤ ਮਹਾਨ ਦੇ ਵਿਰੁੱਧ ਬਗਾਵਤ ਕੀਤੀ; ਉਹਨਾਂ ਨੇ ਉਸ ਦੀਆਂ ਬਿਧੀਆਂ ਨੂੰ ਨਹੀਂ ਮੰਨਿਆਂ।

57ਉਹ ਆਪਣੇ ਪੁਰਖਿਆਂ ਵਾਂਗ ਬੇਵਫ਼ਾ ਅਤੇ ਵਿਸ਼ਵਾਸਹੀਣ ਹੋ ਗਏ, ਉਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ।

58ਉਹਨਾਂ ਨੇ ਆਪਣੇ ਉੱਚੇ ਸਥਾਨਾਂ ਨਾਲ ਉਸ ਨੂੰ ਨਾਰਾਜ਼ ਕੀਤਾ; ਉਹਨਾਂ ਨੇ ਆਪਣੀਆਂ ਮੂਰਤਾਂ ਨਾਲ ਉਸ ਦੀ ਈਰਖਾ ਨੂੰ ਜਗਾਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.