ਜ਼ਬੂਰਾਂ 78

ਅਤੇ ਇਸ ਤਰ੍ਹਾਂ ਉਸਨੇ ਉਹਨਾਂ ਨੂੰ ਆਪਣੀ ਪਵਿੱਤਰ ਧਰਤੀ ਦੀ ਹੱਦ ਵਿੱਚ ਲੈ ਗਿਆ, ਉਸ ਪਹਾੜੀ ਦੇਸ਼ ਵਿੱਚ ਜਿਸ ਨੂੰ ਉਸ ਦੇ ਸੱਜੇ ਹੱਥ ਨੇ ਫੜ ਲਿਆ ਸੀ।

Psalm 78:54 (UKJV) And he brought them to the border of his sanctuary, even to this mountain, which his right hand had purchased.

52ਪਰ ਉਹ ਆਪਣੇ ਲੋਕਾਂ ਨੂੰ ਇੱਜੜ ਵਾਂਗੂੰ ਬਾਹਰ ਲਿਆਇਆ। ਉਸ ਨੇ ਉਹਨਾਂ ਦੀ ਭੇਡਾਂ ਵਾਂਗ ਉਜਾੜ ਵਿੱਚ ਅਗਵਾਈ ਕੀਤੀ।

53ਉਸ ਨੇ ਉਹਨਾਂ ਦੀ ਸੁਰੱਖਿਆ ਨਾਲ ਅਗਵਾਈ ਕੀਤੀ, ਇਸ ਲਈ ਉਹ ਨਾ ਡਰੇ; ਪਰ ਸਮੁੰਦਰ ਨੇ ਉਹਨਾਂ ਦੇ ਦੁਸ਼ਮਣਾਂ ਨੂੰ ਲਪੇਟ ਵਿੱਚ ਲੈ ਲਿਆ।

54ਅਤੇ ਇਸ ਤਰ੍ਹਾਂ ਉਸਨੇ ਉਹਨਾਂ ਨੂੰ ਆਪਣੀ ਪਵਿੱਤਰ ਧਰਤੀ ਦੀ ਹੱਦ ਵਿੱਚ ਲੈ ਗਿਆ, ਉਸ ਪਹਾੜੀ ਦੇਸ਼ ਵਿੱਚ ਜਿਸ ਨੂੰ ਉਸ ਦੇ ਸੱਜੇ ਹੱਥ ਨੇ ਫੜ ਲਿਆ ਸੀ।

55ਉਸ ਨੇ ਕੌਮਾਂ ਨੂੰ ਉਹਨਾਂ ਦੇ ਅੱਗੇ ਕੱਢ ਦਿੱਤਾ ਅਤੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਵਿਰਾਸਤ ਵਿੱਚ ਦਿੱਤੀਆਂ; ਉਸ ਨੇ ਇਸਰਾਏਲ ਦੇ ਗੋਤਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਇਆ।

56ਪਰ ਉਹਨਾਂ ਨੇ ਪਰਮੇਸ਼ਵਰ ਨੂੰ ਪਰਖਿਆ ਅਤੇ ਅੱਤ ਮਹਾਨ ਦੇ ਵਿਰੁੱਧ ਬਗਾਵਤ ਕੀਤੀ; ਉਹਨਾਂ ਨੇ ਉਸ ਦੀਆਂ ਬਿਧੀਆਂ ਨੂੰ ਨਹੀਂ ਮੰਨਿਆਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.