ਜ਼ਬੂਰਾਂ 78

ਉਸ ਨੇ ਕੌਮਾਂ ਨੂੰ ਉਹਨਾਂ ਦੇ ਅੱਗੇ ਕੱਢ ਦਿੱਤਾ ਅਤੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਵਿਰਾਸਤ ਵਿੱਚ ਦਿੱਤੀਆਂ; ਉਸ ਨੇ ਇਸਰਾਏਲ ਦੇ ਗੋਤਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਇਆ।

Psalm 78:55 (UKJV) He cast out the heathen also before them, and divided them an inheritance by line, and made the tribes of Israel to dwell in their tents.

53ਉਸ ਨੇ ਉਹਨਾਂ ਦੀ ਸੁਰੱਖਿਆ ਨਾਲ ਅਗਵਾਈ ਕੀਤੀ, ਇਸ ਲਈ ਉਹ ਨਾ ਡਰੇ; ਪਰ ਸਮੁੰਦਰ ਨੇ ਉਹਨਾਂ ਦੇ ਦੁਸ਼ਮਣਾਂ ਨੂੰ ਲਪੇਟ ਵਿੱਚ ਲੈ ਲਿਆ।

54ਅਤੇ ਇਸ ਤਰ੍ਹਾਂ ਉਸਨੇ ਉਹਨਾਂ ਨੂੰ ਆਪਣੀ ਪਵਿੱਤਰ ਧਰਤੀ ਦੀ ਹੱਦ ਵਿੱਚ ਲੈ ਗਿਆ, ਉਸ ਪਹਾੜੀ ਦੇਸ਼ ਵਿੱਚ ਜਿਸ ਨੂੰ ਉਸ ਦੇ ਸੱਜੇ ਹੱਥ ਨੇ ਫੜ ਲਿਆ ਸੀ।

55ਉਸ ਨੇ ਕੌਮਾਂ ਨੂੰ ਉਹਨਾਂ ਦੇ ਅੱਗੇ ਕੱਢ ਦਿੱਤਾ ਅਤੇ ਉਹਨਾਂ ਦੀਆਂ ਜ਼ਮੀਨਾਂ ਉਹਨਾਂ ਨੂੰ ਵਿਰਾਸਤ ਵਿੱਚ ਦਿੱਤੀਆਂ; ਉਸ ਨੇ ਇਸਰਾਏਲ ਦੇ ਗੋਤਾਂ ਨੂੰ ਉਹਨਾਂ ਦੇ ਘਰਾਂ ਵਿੱਚ ਵਸਾਇਆ।

56ਪਰ ਉਹਨਾਂ ਨੇ ਪਰਮੇਸ਼ਵਰ ਨੂੰ ਪਰਖਿਆ ਅਤੇ ਅੱਤ ਮਹਾਨ ਦੇ ਵਿਰੁੱਧ ਬਗਾਵਤ ਕੀਤੀ; ਉਹਨਾਂ ਨੇ ਉਸ ਦੀਆਂ ਬਿਧੀਆਂ ਨੂੰ ਨਹੀਂ ਮੰਨਿਆਂ।

57ਉਹ ਆਪਣੇ ਪੁਰਖਿਆਂ ਵਾਂਗ ਬੇਵਫ਼ਾ ਅਤੇ ਵਿਸ਼ਵਾਸਹੀਣ ਹੋ ਗਏ, ਉਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.