58ਉਹਨਾਂ ਨੇ ਆਪਣੇ ਉੱਚੇ ਸਥਾਨਾਂ ਨਾਲ ਉਸ ਨੂੰ ਨਾਰਾਜ਼ ਕੀਤਾ; ਉਹਨਾਂ ਨੇ ਆਪਣੀਆਂ ਮੂਰਤਾਂ ਨਾਲ ਉਸ ਦੀ ਈਰਖਾ ਨੂੰ ਜਗਾਇਆ।
59ਜਦੋਂ ਪਰਮੇਸ਼ਵਰ ਨੇ ਉਹਨਾਂ ਦੀ ਗੱਲ ਸੁਣੀ ਤਾਂ ਉਹ ਕ੍ਰੋਧਵਾਨ ਹੋਇਆ; ਉਸ ਨੇ ਇਸਰਾਏਲ ਨੂੰ ਪੂਰੀ ਤਰ੍ਹਾਂ ਤਿਆਗ ਦਿੱਤਾ।
60ਉਸ ਨੇ ਸ਼ੀਲੋਹ ਦੇ ਡੇਰੇ ਨੂੰ ਛੱਡ ਦਿੱਤਾ, ਉਹ ਤੰਬੂ ਜਿਹੜਾ ਉਸ ਨੇ ਮਨੁੱਖਾਂ ਵਿੱਚ ਸਥਾਪਿਤ ਕੀਤਾ ਸੀ।
61ਉਸ ਨੇ ਆਪਣੇ ਮਹਾਨ ਸੰਦੂਕ ਨੂੰ ਗ਼ੁਲਾਮੀ ਵਿੱਚ ਭੇਜਿਆ, ਆਪਣੀ ਸ਼ਾਨ ਨੂੰ ਵੈਰੀਆਂ ਦੇ ਹੱਥਾਂ ਵਿੱਚ।
62ਉਸ ਨੇ ਆਪਣੇ ਲੋਕਾਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ; ਉਹ ਆਪਣੀ ਵਿਰਾਸਤ ਨਾਲ ਕ੍ਰੋਧਵਾਨ ਹੋਇਆ।