ਜ਼ਬੂਰਾਂ 79

ਕੈਦੀਆਂ ਦੇ ਹਾਉਂਕੇ ਤੁਹਾਡੇ ਸਾਹਮਣੇ ਆਉਣ; ਆਪਣੀ ਤਾਕਤਵਰ ਬਾਂਹ ਨਾਲ ਮਰਨ ਵਾਲਿਆ ਲੋਕਾਂ ਦੀ ਰੱਖਿਆ ਕਰੋ।

Psalm 79:11 (UKJV) Let the sighing of the prisoner come before you; according to the greatness of your power preserve you those that are appointed to die;

9ਹੇ ਪਰਮੇਸ਼ਵਰ ਸਾਡੇ ਮੁਕਤੀਦਾਤਾ, ਆਪਣੇ ਨਾਮ ਦੀ ਮਹਿਮਾ ਲਈ ਸਾਡੀ ਸਹਾਇਤਾ ਕਰ। ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ, ਆਪਣੇ ਨਾਮ ਦੀ ਖ਼ਾਤਰ।

10ਕੌਮਾਂ ਕਿਉਂ ਆਖਣ, “ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?” ਤੁਸੀਂ ਆਪਣੇ ਸੇਵਕਾਂ ਦੇ ਵਹਾਏ ਹੋਏ ਲਹੂ ਦਾ ਬਦਲਾ ਸਾਡੀਆਂ ਅੱਖਾਂ ਦੇ ਸਾਹਮਣੇ, ਕੌਮਾਂ ਵਿੱਚ ਪਰਗਟ ਕਰੋ।

11ਕੈਦੀਆਂ ਦੇ ਹਾਉਂਕੇ ਤੁਹਾਡੇ ਸਾਹਮਣੇ ਆਉਣ; ਆਪਣੀ ਤਾਕਤਵਰ ਬਾਂਹ ਨਾਲ ਮਰਨ ਵਾਲਿਆ ਲੋਕਾਂ ਦੀ ਰੱਖਿਆ ਕਰੋ।

12ਹੇ ਯਾਹਵੇਹ, ਸਾਡੇ ਗੁਆਂਢੀਆਂ ਨੂੰ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ ਹੈ, ਉਹਨਾਂ ਦੀ ਨਿੰਦਿਆ ਸੱਤ ਗੁਣਾ ਉਹਨਾਂ ਦੀ ਝੋਲੀ ਵਿੱਚ ਪਾ।

13ਤਦ ਅਸੀਂ ਤੁਹਾਡੀ ਪਰਜਾ, ਤੁਹਾਡੇ ਚਰਾਗਾਹ ਦੀਆਂ ਭੇਡਾਂ, ਸਦਾ ਲਈ ਤੁਹਾਡੀ ਉਸਤਤ ਕਰਾਂਗੇ। ਪੀੜ੍ਹੀ ਦਰ ਪੀੜ੍ਹੀ ਅਸੀਂ ਤੁਹਾਡੀ ਉਸਤਤ ਦਾ ਪ੍ਰਚਾਰ ਕਰਾਂਗੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.