ਜ਼ਬੂਰਾਂ 79

ਹੇ ਪਰਮੇਸ਼ਵਰ ਸਾਡੇ ਮੁਕਤੀਦਾਤਾ, ਆਪਣੇ ਨਾਮ ਦੀ ਮਹਿਮਾ ਲਈ ਸਾਡੀ ਸਹਾਇਤਾ ਕਰ। ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ, ਆਪਣੇ ਨਾਮ ਦੀ ਖ਼ਾਤਰ।

Psalm 79:9 (UKJV) Help us, O God of our salvation, for the glory of your name: and deliver us, and purge away our sins, for your name's sake.

7ਕਿਉਂ ਜੋ ਉਹਨਾਂ ਨੇ ਯਾਕੋਬ ਦੇ ਲੋਕਾਂ ਨੂੰ ਖਾ ਲਿਆ ਅਤੇ ਉਹ ਦੇ ਦੇਸ਼ ਨੂੰ ਉਜਾੜ ਦਿੱਤਾ।

8ਪਿਛਲੀਆਂ ਪੀੜ੍ਹੀਆਂ ਦੇ ਪਾਪ ਸਾਡੇ ਵਿਰੁੱਧ ਨਾ ਰੱਖੋ; ਤੇਰੀ ਦਯਾ ਸਾਨੂੰ ਮਿਲਣ ਲਈ ਜਲਦੀ ਆਵੇ, ਕਿਉਂਕਿ ਸਾਨੂੰ ਬਹੁਤ ਲੋੜ ਹੈ।

9ਹੇ ਪਰਮੇਸ਼ਵਰ ਸਾਡੇ ਮੁਕਤੀਦਾਤਾ, ਆਪਣੇ ਨਾਮ ਦੀ ਮਹਿਮਾ ਲਈ ਸਾਡੀ ਸਹਾਇਤਾ ਕਰ। ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ, ਆਪਣੇ ਨਾਮ ਦੀ ਖ਼ਾਤਰ।

10ਕੌਮਾਂ ਕਿਉਂ ਆਖਣ, “ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?” ਤੁਸੀਂ ਆਪਣੇ ਸੇਵਕਾਂ ਦੇ ਵਹਾਏ ਹੋਏ ਲਹੂ ਦਾ ਬਦਲਾ ਸਾਡੀਆਂ ਅੱਖਾਂ ਦੇ ਸਾਹਮਣੇ, ਕੌਮਾਂ ਵਿੱਚ ਪਰਗਟ ਕਰੋ।

11ਕੈਦੀਆਂ ਦੇ ਹਾਉਂਕੇ ਤੁਹਾਡੇ ਸਾਹਮਣੇ ਆਉਣ; ਆਪਣੀ ਤਾਕਤਵਰ ਬਾਂਹ ਨਾਲ ਮਰਨ ਵਾਲਿਆ ਲੋਕਾਂ ਦੀ ਰੱਖਿਆ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.