ਜ਼ਬੂਰਾਂ 79

ਕੌਮਾਂ ਕਿਉਂ ਆਖਣ, “ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?” ਤੁਸੀਂ ਆਪਣੇ ਸੇਵਕਾਂ ਦੇ ਵਹਾਏ ਹੋਏ ਲਹੂ ਦਾ ਬਦਲਾ ਸਾਡੀਆਂ ਅੱਖਾਂ ਦੇ ਸਾਹਮਣੇ, ਕੌਮਾਂ ਵਿੱਚ ਪਰਗਟ ਕਰੋ।

Psalm 79:10 (UKJV) Wherefore should the heathen say, Where is their God? let him be known among the heathen in our sight by the revenging of the blood of your servants which is shed.

8ਪਿਛਲੀਆਂ ਪੀੜ੍ਹੀਆਂ ਦੇ ਪਾਪ ਸਾਡੇ ਵਿਰੁੱਧ ਨਾ ਰੱਖੋ; ਤੇਰੀ ਦਯਾ ਸਾਨੂੰ ਮਿਲਣ ਲਈ ਜਲਦੀ ਆਵੇ, ਕਿਉਂਕਿ ਸਾਨੂੰ ਬਹੁਤ ਲੋੜ ਹੈ।

9ਹੇ ਪਰਮੇਸ਼ਵਰ ਸਾਡੇ ਮੁਕਤੀਦਾਤਾ, ਆਪਣੇ ਨਾਮ ਦੀ ਮਹਿਮਾ ਲਈ ਸਾਡੀ ਸਹਾਇਤਾ ਕਰ। ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ, ਆਪਣੇ ਨਾਮ ਦੀ ਖ਼ਾਤਰ।

10ਕੌਮਾਂ ਕਿਉਂ ਆਖਣ, “ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?” ਤੁਸੀਂ ਆਪਣੇ ਸੇਵਕਾਂ ਦੇ ਵਹਾਏ ਹੋਏ ਲਹੂ ਦਾ ਬਦਲਾ ਸਾਡੀਆਂ ਅੱਖਾਂ ਦੇ ਸਾਹਮਣੇ, ਕੌਮਾਂ ਵਿੱਚ ਪਰਗਟ ਕਰੋ।

11ਕੈਦੀਆਂ ਦੇ ਹਾਉਂਕੇ ਤੁਹਾਡੇ ਸਾਹਮਣੇ ਆਉਣ; ਆਪਣੀ ਤਾਕਤਵਰ ਬਾਂਹ ਨਾਲ ਮਰਨ ਵਾਲਿਆ ਲੋਕਾਂ ਦੀ ਰੱਖਿਆ ਕਰੋ।

12ਹੇ ਯਾਹਵੇਹ, ਸਾਡੇ ਗੁਆਂਢੀਆਂ ਨੂੰ ਜਿਨ੍ਹਾਂ ਨੇ ਤੇਰੀ ਨਿੰਦਿਆ ਕੀਤੀ ਹੈ, ਉਹਨਾਂ ਦੀ ਨਿੰਦਿਆ ਸੱਤ ਗੁਣਾ ਉਹਨਾਂ ਦੀ ਝੋਲੀ ਵਿੱਚ ਪਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.