6ਆਪਣਾ ਕ੍ਰੋਧ ਉਹਨਾਂ ਕੌਮਾਂ ਉੱਤੇ ਵਹਾ ਜੋ ਤੁਹਾਨੂੰ ਨਹੀਂ ਮੰਨਦੀਆਂ, ਉਨ੍ਹਾਂ ਰਾਜਾਂ ਉੱਤੇ ਜੋ ਤੁਹਾਡਾ ਨਾਮ ਨਹੀਂ ਲੈਂਦੇ।
7ਕਿਉਂ ਜੋ ਉਹਨਾਂ ਨੇ ਯਾਕੋਬ ਦੇ ਲੋਕਾਂ ਨੂੰ ਖਾ ਲਿਆ ਅਤੇ ਉਹ ਦੇ ਦੇਸ਼ ਨੂੰ ਉਜਾੜ ਦਿੱਤਾ।
8ਪਿਛਲੀਆਂ ਪੀੜ੍ਹੀਆਂ ਦੇ ਪਾਪ ਸਾਡੇ ਵਿਰੁੱਧ ਨਾ ਰੱਖੋ; ਤੇਰੀ ਦਯਾ ਸਾਨੂੰ ਮਿਲਣ ਲਈ ਜਲਦੀ ਆਵੇ, ਕਿਉਂਕਿ ਸਾਨੂੰ ਬਹੁਤ ਲੋੜ ਹੈ।
9ਹੇ ਪਰਮੇਸ਼ਵਰ ਸਾਡੇ ਮੁਕਤੀਦਾਤਾ, ਆਪਣੇ ਨਾਮ ਦੀ ਮਹਿਮਾ ਲਈ ਸਾਡੀ ਸਹਾਇਤਾ ਕਰ। ਸਾਨੂੰ ਛੁਡਾ ਅਤੇ ਸਾਡੇ ਪਾਪਾਂ ਨੂੰ ਮਾਫ਼ ਕਰ, ਆਪਣੇ ਨਾਮ ਦੀ ਖ਼ਾਤਰ।
10ਕੌਮਾਂ ਕਿਉਂ ਆਖਣ, “ਉਹਨਾਂ ਦਾ ਪਰਮੇਸ਼ਵਰ ਕਿੱਥੇ ਹੈ?” ਤੁਸੀਂ ਆਪਣੇ ਸੇਵਕਾਂ ਦੇ ਵਹਾਏ ਹੋਏ ਲਹੂ ਦਾ ਬਦਲਾ ਸਾਡੀਆਂ ਅੱਖਾਂ ਦੇ ਸਾਹਮਣੇ, ਕੌਮਾਂ ਵਿੱਚ ਪਰਗਟ ਕਰੋ।