1ਹੇ ਇਸਰਾਏਲ ਦੇ ਚਰਵਾਹੋ, ਸਾਡੀ ਸੁਣੋ, ਹੇ ਯੋਸੇਫ਼ ਦੀ ਇੱਜੜ ਵਾਂਗ ਅਗਵਾਈ ਕਰਨ ਵਾਲੇ, ਤੁਸੀਂ ਜੋ ਕਰੂਬੀਆਂ ਦੇ ਵਿੱਚਕਾਰ ਬਿਰਾਜਮਾਨ ਹੋ, ਤੁਸੀਂ ਚਮਕੋ,
2ਇਫ਼ਰਾਈਮ, ਬਿਨਯਾਮੀਨ ਅਤੇ ਮਨੱਸ਼ੇਹ ਦੇ ਅੱਗੇ ਆਪਣੀ ਤਾਕਤ ਨੂੰ ਜਗਾਓ; ਆਓ ਅਤੇ ਸਾਨੂੰ ਬਚਾਓ।
3ਹੇ ਪਰਮੇਸ਼ਵਰ, ਸਾਨੂੰ ਬਹਾਲ ਕਰੋ। ਆਪਣਾ ਚਿਹਰਾ ਸਾਡੇ ਉੱਤੇ ਚਮਕਾਓ, ਤਾਂ ਜੋ ਅਸੀਂ ਬਚਾਏ ਜਾਈਏ।
4ਹੇ ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ, ਕਦ ਤੱਕ ਤੁਹਾਡਾ ਕ੍ਰੋਧ, ਤੁਹਾਡੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਵਿਰੁੱਧ ਭੜਕਦਾ ਰਹੇਗਾ?