3ਹੇ ਪਰਮੇਸ਼ਵਰ, ਸਾਨੂੰ ਬਹਾਲ ਕਰੋ। ਆਪਣਾ ਚਿਹਰਾ ਸਾਡੇ ਉੱਤੇ ਚਮਕਾਓ, ਤਾਂ ਜੋ ਅਸੀਂ ਬਚਾਏ ਜਾਈਏ।
4ਹੇ ਯਾਹਵੇਹ, ਸਰਬਸ਼ਕਤੀਮਾਨ ਪਰਮੇਸ਼ਵਰ, ਕਦ ਤੱਕ ਤੁਹਾਡਾ ਕ੍ਰੋਧ, ਤੁਹਾਡੇ ਲੋਕਾਂ ਦੀਆਂ ਪ੍ਰਾਰਥਨਾਵਾਂ ਦੇ ਵਿਰੁੱਧ ਭੜਕਦਾ ਰਹੇਗਾ?
5ਤੁਸੀਂ ਉਹਨਾਂ ਨੂੰ ਹੰਝੂਆਂ ਦੀ ਰੋਟੀ ਖੁਆਈ ਹੈ; ਤੁਸੀਂ ਉਹਨਾਂ ਨੂੰ ਕਟੋਰੇ ਭਰ ਕੇ ਹੰਝੂ ਪੀਣ ਲਈ ਮਜ਼ਬੂਰ ਕਰ ਦਿੱਤਾ ਹੈ।
6ਤੁਸੀਂ ਸਾਨੂੰ ਸਾਡੇ ਗੁਆਂਢੀਆਂ ਲਈ ਮਖੌਲ ਦਾ ਕਾਰਨ ਬਣਾਇਆ ਹੈ, ਅਤੇ ਸਾਡੇ ਵੈਰੀ ਸਾਡਾ ਮਜ਼ਾਕ ਉਡਾਉਂਦੇ ਹਨ।
7ਹੇ ਸੈਨਾ ਦੇ ਪਰਮੇਸ਼ਵਰ, ਸਾਨੂੰ ਬਹਾਲ ਕਰੋ ਆਪਣਾ ਚਿਹਰਾ ਸਾਡੇ ਉੱਤੇ ਚਮਕਾਓ, ਤਾਂ ਜੋ ਅਸੀਂ ਬਚਾਏ ਜਾਈਏ।