5ਤੁਸੀਂ ਉਹਨਾਂ ਨੂੰ ਹੰਝੂਆਂ ਦੀ ਰੋਟੀ ਖੁਆਈ ਹੈ; ਤੁਸੀਂ ਉਹਨਾਂ ਨੂੰ ਕਟੋਰੇ ਭਰ ਕੇ ਹੰਝੂ ਪੀਣ ਲਈ ਮਜ਼ਬੂਰ ਕਰ ਦਿੱਤਾ ਹੈ।
6ਤੁਸੀਂ ਸਾਨੂੰ ਸਾਡੇ ਗੁਆਂਢੀਆਂ ਲਈ ਮਖੌਲ ਦਾ ਕਾਰਨ ਬਣਾਇਆ ਹੈ, ਅਤੇ ਸਾਡੇ ਵੈਰੀ ਸਾਡਾ ਮਜ਼ਾਕ ਉਡਾਉਂਦੇ ਹਨ।
7ਹੇ ਸੈਨਾ ਦੇ ਪਰਮੇਸ਼ਵਰ, ਸਾਨੂੰ ਬਹਾਲ ਕਰੋ ਆਪਣਾ ਚਿਹਰਾ ਸਾਡੇ ਉੱਤੇ ਚਮਕਾਓ, ਤਾਂ ਜੋ ਅਸੀਂ ਬਚਾਏ ਜਾਈਏ।
8ਤੁਸੀਂ ਸਾਨੂੰ ਮਿਸਰ ਤੋਂ ਇੱਕ ਅੰਗੂਰੀ ਵੇਲ ਵਾਂਗ ਕੱਢ ਲਿਆਏ; ਤੁਸੀਂ ਕੌਮਾਂ ਨੂੰ ਬਾਹਰ ਕੱਢ ਦਿੱਤਾ ਅਤੇ ਸਾਨੂੰ ਬੀਜਿਆ ਹੈ।
9ਤੁਸੀਂ ਸਾਡੇ ਲਈ ਜ਼ਮੀਨ ਸਾਫ਼ ਕੀਤੀ, ਅਤੇ ਅਸੀਂ ਜੜ੍ਹ ਫੜੀ ਤੇ ਜ਼ਮੀਨ ਨੂੰ ਭਰ ਦਿੱਤਾ।