ਜ਼ਬੂਰਾਂ 84

ਮੇਰਾ ਮਨ ਯਾਹਵੇਹ ਦੇ ਦਰਬਾਰ ਲਈ ਤਰਸਦਾ ਹੈ ਸਗੋਂ ਬੇਹੋਸ਼ ਹੋ ਜਾਂਦਾ ਹੈ, ਮੇਰਾ ਦਿਲ ਅਤੇ ਮੇਰਾ ਸਰੀਰ ਜਿਉਂਦੇ ਪਰਮੇਸ਼ਵਰ ਨੂੰ ਪੁਕਾਰਦਾ ਹੈ।

Psalm 84:2 (UKJV) My soul longs, yea, even faints for the courts of the LORD: my heart and my flesh cries out for the living God.

1ਯਾਹਵੇਹ ਸਰਬਸ਼ਕਤੀਮਾਨ, ਤੇਰਾ ਨਿਵਾਸ ਸਥਾਨ ਕਿੰਨਾ ਸੋਹਣਾ ਹੈ!

2ਮੇਰਾ ਮਨ ਯਾਹਵੇਹ ਦੇ ਦਰਬਾਰ ਲਈ ਤਰਸਦਾ ਹੈ ਸਗੋਂ ਬੇਹੋਸ਼ ਹੋ ਜਾਂਦਾ ਹੈ, ਮੇਰਾ ਦਿਲ ਅਤੇ ਮੇਰਾ ਸਰੀਰ ਜਿਉਂਦੇ ਪਰਮੇਸ਼ਵਰ ਨੂੰ ਪੁਕਾਰਦਾ ਹੈ।

3ਚਿੜੀ ਨੇ ਵੀ ਇੱਕ ਘਰ ਲੱਭ ਲਿਆ ਹੈ, ਅਤੇ ਅਬਾਬੀਲ ਲਈ ਇੱਕ ਆਲ੍ਹਣਾ ਹੈ, ਜਿੱਥੇ ਉਹ ਆਪਣੇ ਬੱਚੇ ਰੱਖ ਸਕਦੀ ਹੈ, ਤੁਹਾਡੀ ਜਗਵੇਦੀ ਦੇ ਨੇੜੇ ਇੱਕ ਜਗ੍ਹਾਂ, ਯਾਹਵੇਹ, ਸਰਬਸ਼ਕਤੀਮਾਨ, ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ।

4ਧੰਨ ਹਨ ਉਹ ਜਿਹੜੇ ਤੇਰੇ ਘਰ ਵਿੱਚ ਵੱਸਦੇ ਹਨ; ਉਹ ਸਦਾ ਤੇਰੀ ਉਸਤਤ ਕਰ ਰਹੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.