1ਯਾਹਵੇਹ ਸਰਬਸ਼ਕਤੀਮਾਨ, ਤੇਰਾ ਨਿਵਾਸ ਸਥਾਨ ਕਿੰਨਾ ਸੋਹਣਾ ਹੈ!
2ਮੇਰਾ ਮਨ ਯਾਹਵੇਹ ਦੇ ਦਰਬਾਰ ਲਈ ਤਰਸਦਾ ਹੈ ਸਗੋਂ ਬੇਹੋਸ਼ ਹੋ ਜਾਂਦਾ ਹੈ, ਮੇਰਾ ਦਿਲ ਅਤੇ ਮੇਰਾ ਸਰੀਰ ਜਿਉਂਦੇ ਪਰਮੇਸ਼ਵਰ ਨੂੰ ਪੁਕਾਰਦਾ ਹੈ।
3ਚਿੜੀ ਨੇ ਵੀ ਇੱਕ ਘਰ ਲੱਭ ਲਿਆ ਹੈ, ਅਤੇ ਅਬਾਬੀਲ ਲਈ ਇੱਕ ਆਲ੍ਹਣਾ ਹੈ, ਜਿੱਥੇ ਉਹ ਆਪਣੇ ਬੱਚੇ ਰੱਖ ਸਕਦੀ ਹੈ, ਤੁਹਾਡੀ ਜਗਵੇਦੀ ਦੇ ਨੇੜੇ ਇੱਕ ਜਗ੍ਹਾਂ, ਯਾਹਵੇਹ, ਸਰਬਸ਼ਕਤੀਮਾਨ, ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ।