ਜ਼ਬੂਰਾਂ 84

ਚਿੜੀ ਨੇ ਵੀ ਇੱਕ ਘਰ ਲੱਭ ਲਿਆ ਹੈ, ਅਤੇ ਅਬਾਬੀਲ ਲਈ ਇੱਕ ਆਲ੍ਹਣਾ ਹੈ, ਜਿੱਥੇ ਉਹ ਆਪਣੇ ਬੱਚੇ ਰੱਖ ਸਕਦੀ ਹੈ, ਤੁਹਾਡੀ ਜਗਵੇਦੀ ਦੇ ਨੇੜੇ ਇੱਕ ਜਗ੍ਹਾਂ, ਯਾਹਵੇਹ, ਸਰਬਸ਼ਕਤੀਮਾਨ, ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ।

Psalm 84:3 (UKJV) Yea, the sparrow has found an house, and the swallow a nest for herself, where she may lay her young, even yours altars, O LORD of hosts, my King, and my God.

1ਯਾਹਵੇਹ ਸਰਬਸ਼ਕਤੀਮਾਨ, ਤੇਰਾ ਨਿਵਾਸ ਸਥਾਨ ਕਿੰਨਾ ਸੋਹਣਾ ਹੈ!

2ਮੇਰਾ ਮਨ ਯਾਹਵੇਹ ਦੇ ਦਰਬਾਰ ਲਈ ਤਰਸਦਾ ਹੈ ਸਗੋਂ ਬੇਹੋਸ਼ ਹੋ ਜਾਂਦਾ ਹੈ, ਮੇਰਾ ਦਿਲ ਅਤੇ ਮੇਰਾ ਸਰੀਰ ਜਿਉਂਦੇ ਪਰਮੇਸ਼ਵਰ ਨੂੰ ਪੁਕਾਰਦਾ ਹੈ।

3ਚਿੜੀ ਨੇ ਵੀ ਇੱਕ ਘਰ ਲੱਭ ਲਿਆ ਹੈ, ਅਤੇ ਅਬਾਬੀਲ ਲਈ ਇੱਕ ਆਲ੍ਹਣਾ ਹੈ, ਜਿੱਥੇ ਉਹ ਆਪਣੇ ਬੱਚੇ ਰੱਖ ਸਕਦੀ ਹੈ, ਤੁਹਾਡੀ ਜਗਵੇਦੀ ਦੇ ਨੇੜੇ ਇੱਕ ਜਗ੍ਹਾਂ, ਯਾਹਵੇਹ, ਸਰਬਸ਼ਕਤੀਮਾਨ, ਮੇਰੇ ਰਾਜਾ ਅਤੇ ਮੇਰੇ ਪਰਮੇਸ਼ਵਰ।

4ਧੰਨ ਹਨ ਉਹ ਜਿਹੜੇ ਤੇਰੇ ਘਰ ਵਿੱਚ ਵੱਸਦੇ ਹਨ; ਉਹ ਸਦਾ ਤੇਰੀ ਉਸਤਤ ਕਰ ਰਹੇ ਹਨ।

5ਧੰਨ ਹਨ ਉਹ ਜਿਨ੍ਹਾਂ ਦਾ ਬਲ ਤੇਰੇ ਵਿੱਚ ਹੈ, ਜਿਨ੍ਹਾਂ ਦੇ ਮਨ ਤੀਰਥਾਂ ਉੱਤੇ ਲੱਗੇ ਹੋਏ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.