ਜ਼ਬੂਰਾਂ 85

ਤੂੰ ਆਪਣੇ ਲੋਕਾਂ ਦੀ ਬਦੀ ਨੂੰ ਮਾਫ਼ ਕੀਤਾ ਅਤੇ ਉਹਨਾਂ ਦੇ ਸਾਰੇ ਪਾਪਾਂ ਨੂੰ ਢੱਕ ਲਿਆ।

Psalm 85:2 (UKJV) You have forgiven the iniquity of your people, you have covered all their sin. Selah.

1ਹੇ ਯਾਹਵੇਹ, ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ; ਅਤੇ ਯਾਕੋਬ ਦੀ ਗੁਲਾਮੀ ਮਿਟਾ ਦਿੱਤੀ।

2ਤੂੰ ਆਪਣੇ ਲੋਕਾਂ ਦੀ ਬਦੀ ਨੂੰ ਮਾਫ਼ ਕੀਤਾ ਅਤੇ ਉਹਨਾਂ ਦੇ ਸਾਰੇ ਪਾਪਾਂ ਨੂੰ ਢੱਕ ਲਿਆ।

3ਤੂੰ ਆਪਣੇ ਸਾਰੇ ਕ੍ਰੋਧ ਨੂੰ ਪਾਸੇ ਕਰ ਦਿੱਤਾ ਅਤੇ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ।

4ਹੇ ਪਰਮੇਸ਼ਵਰ, ਸਾਡੇ ਮੁਕਤੀਦਾਤਾ, ਸਾਨੂੰ ਫਿਰ ਤੋਂ ਬਹਾਲ ਕਰ, ਅਤੇ ਸਾਡੇ ਉੱਤੋਂ ਆਪਣੀ ਨਾਰਾਜ਼ਗੀ ਦੂਰ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.