1ਹੇ ਯਾਹਵੇਹ, ਤੂੰ ਆਪਣੀ ਧਰਤੀ ਉੱਤੇ ਕਿਰਪਾ ਕੀਤੀ; ਅਤੇ ਯਾਕੋਬ ਦੀ ਗੁਲਾਮੀ ਮਿਟਾ ਦਿੱਤੀ।
2ਤੂੰ ਆਪਣੇ ਲੋਕਾਂ ਦੀ ਬਦੀ ਨੂੰ ਮਾਫ਼ ਕੀਤਾ ਅਤੇ ਉਹਨਾਂ ਦੇ ਸਾਰੇ ਪਾਪਾਂ ਨੂੰ ਢੱਕ ਲਿਆ।
3ਤੂੰ ਆਪਣੇ ਸਾਰੇ ਕ੍ਰੋਧ ਨੂੰ ਪਾਸੇ ਕਰ ਦਿੱਤਾ ਅਤੇ ਆਪਣੇ ਭਿਆਨਕ ਕ੍ਰੋਧ ਤੋਂ ਮੁੜਿਆ।
4ਹੇ ਪਰਮੇਸ਼ਵਰ, ਸਾਡੇ ਮੁਕਤੀਦਾਤਾ, ਸਾਨੂੰ ਫਿਰ ਤੋਂ ਬਹਾਲ ਕਰ, ਅਤੇ ਸਾਡੇ ਉੱਤੋਂ ਆਪਣੀ ਨਾਰਾਜ਼ਗੀ ਦੂਰ ਕਰ।
5ਕੀ ਤੁਸੀਂ ਸਾਡੇ ਨਾਲ ਸਦਾ ਲਈ ਨਾਰਾਜ਼ ਰਹੋਗੇ? ਕੀ ਤੂੰ ਆਪਣੇ ਕ੍ਰੋਧ ਨੂੰ ਸਾਰੀਆਂ ਪੀੜ੍ਹੀਆਂ ਤੱਕ ਰੱਖੇਗਾ?