1ਹੇ ਯਾਹਵੇਹ, ਮੇਰੀ ਸੁਣ ਅਤੇ ਮੈਨੂੰ ਉੱਤਰ ਦੇ, ਕਿਉਂਕਿ ਮੈਂ ਗਰੀਬ ਅਤੇ ਲੋੜਵੰਦ ਹਾਂ।
2ਮੇਰੀ ਜਾਨ ਦੀ ਰਾਖੀ ਕਰ, ਕਿਉਂ ਜੋ ਮੈਂ ਤੇਰੇ ਨਾਲ ਵਫ਼ਾਦਾਰ ਹਾਂ। ਆਪਣੇ ਸੇਵਕ ਨੂੰ ਬਚਾ ਲੈ ਜੋ ਤੇਰੇ ਉੱਤੇ ਭਰੋਸਾ ਰੱਖਦਾ ਹੈ। ਤੂੰ ਮੇਰਾ ਪਰਮੇਸ਼ਵਰ ਹੈ।
3ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ, ਕਿਉਂ ਜੋ ਮੈਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ।
4ਹੇ ਯਾਹਵੇਹ, ਆਪਣੇ ਸੇਵਕ ਨੂੰ ਖੁਸ਼ ਕਰ, ਕਿਉਂ ਜੋ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ।
5ਹੇ ਯਾਹਵੇਹ, ਤੂੰ ਦਯਾਵਾਨ ਅਤੇ ਮਾਫ਼ ਕਰਨ ਵਾਲਾ ਹੈ, ਉਹਨਾਂ ਸਾਰਿਆਂ ਲਈ ਜੋ ਤੈਨੂੰ ਪੁਕਾਰਦੇ ਹਨ, ਤੇਰੀ ਦਯਾ ਅਤੇ ਪਿਆਰ ਮਹਾਨ ਹੈ।