ਜ਼ਬੂਰਾਂ 86

ਮੇਰੀ ਜਾਨ ਦੀ ਰਾਖੀ ਕਰ, ਕਿਉਂ ਜੋ ਮੈਂ ਤੇਰੇ ਨਾਲ ਵਫ਼ਾਦਾਰ ਹਾਂ। ਆਪਣੇ ਸੇਵਕ ਨੂੰ ਬਚਾ ਲੈ ਜੋ ਤੇਰੇ ਉੱਤੇ ਭਰੋਸਾ ਰੱਖਦਾ ਹੈ। ਤੂੰ ਮੇਰਾ ਪਰਮੇਸ਼ਵਰ ਹੈ।

Psalm 86:2 (UKJV) Preserve my soul; for I am holy: O you my God, save your servant that trusts in you.

1ਹੇ ਯਾਹਵੇਹ, ਮੇਰੀ ਸੁਣ ਅਤੇ ਮੈਨੂੰ ਉੱਤਰ ਦੇ, ਕਿਉਂਕਿ ਮੈਂ ਗਰੀਬ ਅਤੇ ਲੋੜਵੰਦ ਹਾਂ।

2ਮੇਰੀ ਜਾਨ ਦੀ ਰਾਖੀ ਕਰ, ਕਿਉਂ ਜੋ ਮੈਂ ਤੇਰੇ ਨਾਲ ਵਫ਼ਾਦਾਰ ਹਾਂ। ਆਪਣੇ ਸੇਵਕ ਨੂੰ ਬਚਾ ਲੈ ਜੋ ਤੇਰੇ ਉੱਤੇ ਭਰੋਸਾ ਰੱਖਦਾ ਹੈ। ਤੂੰ ਮੇਰਾ ਪਰਮੇਸ਼ਵਰ ਹੈ।

3ਹੇ ਯਾਹਵੇਹ, ਮੇਰੇ ਉੱਤੇ ਕਿਰਪਾ ਕਰ, ਕਿਉਂ ਜੋ ਮੈਂ ਸਾਰਾ ਦਿਨ ਤੈਨੂੰ ਪੁਕਾਰਦਾ ਹਾਂ।

4ਹੇ ਯਾਹਵੇਹ, ਆਪਣੇ ਸੇਵਕ ਨੂੰ ਖੁਸ਼ ਕਰ, ਕਿਉਂ ਜੋ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.