ਜ਼ਬੂਰਾਂ 88

ਕੀ ਤੁਹਾਡੇ ਅਚਰਜ ਕੰਮ ਹਨੇਰੇ ਦੇ ਸਥਾਨ ਵਿੱਚ, ਅਤੇ ਤੁਹਾਡੇ ਧਰਮ ਦੇ ਕੰਮ ਭੁੱਲ ਦੀ ਧਰਤੀ ਵਿੱਚ ਜਾਣੇ ਜਾਂਦੇ ਹਨ?

Psalm 88:12 (UKJV) Shall your wonders be known in the dark? and your righteousness in the land of forgetfulness?

10ਕੀ ਤੁਸੀਂ ਮੁਰਦਿਆਂ ਨੂੰ ਆਪਣੇ ਅਚਰਜ ਕੰਮ ਵਿਖਾਉਂਦੇ ਹੋ? ਕੀ ਉਹਨਾਂ ਦੀਆ ਆਤਮਾਵਾਂ ਉੱਠ ਕੇ ਤੇਰੀ ਮਹਿਮਾ ਕਰਨਗੀਆਂ?

11ਕੀ ਕਬਰ ਵਿੱਚ ਤੇਰੀ ਦਯਾ ਦਾ ਐਲਾਨ, ਕੀਤਾ ਗਿਆ ਹੈ? ਅਤੇ ਕੀ ਨਰਕ ਵਿੱਚ ਤੇਰੀ ਵਫ਼ਾਦਾਰੀ ਦਾ ਵਰਣਨ ਹੋਵੇਗਾ?

12ਕੀ ਤੁਹਾਡੇ ਅਚਰਜ ਕੰਮ ਹਨੇਰੇ ਦੇ ਸਥਾਨ ਵਿੱਚ, ਅਤੇ ਤੁਹਾਡੇ ਧਰਮ ਦੇ ਕੰਮ ਭੁੱਲ ਦੀ ਧਰਤੀ ਵਿੱਚ ਜਾਣੇ ਜਾਂਦੇ ਹਨ?

13ਪਰ ਹੇ ਯਾਹਵੇਹ ਮੈਂ ਤੇਰੇ ਅੱਗੇ ਮਦਦ ਲਈ ਪੁਕਾਰਦਾ ਹਾਂ, ਸਵੇਰ ਨੂੰ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ।

14ਹੇ ਯਾਹਵੇਹ, ਤੂੰ ਕਿਉਂ ਮੈਨੂੰ ਤਿਆਗ ਦਿੱਤਾ ਹੈ, ਅਤੇ ਮੈਥੋਂ ਆਪਣਾ ਮੂੰਹ ਕਿਉਂ ਲਕਾਉਂਦਾ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.