ਜ਼ਬੂਰਾਂ 88

ਕੀ ਕਬਰ ਵਿੱਚ ਤੇਰੀ ਦਯਾ ਦਾ ਐਲਾਨ, ਕੀਤਾ ਗਿਆ ਹੈ? ਅਤੇ ਕੀ ਨਰਕ ਵਿੱਚ ਤੇਰੀ ਵਫ਼ਾਦਾਰੀ ਦਾ ਵਰਣਨ ਹੋਵੇਗਾ?

Psalm 88:11 (UKJV) Shall your loving kindness be declared in the grave? or your faithfulness in destruction?

9ਮੇਰੀਆਂ ਅੱਖਾਂ ਸੋਗ ਨਾਲ ਧੁੰਦਲੀਆਂ ਹੋ ਗਈਆਂ ਹਨ। ਹੇ ਯਾਹਵੇਹ, ਮੈਂ ਹਰ ਰੋਜ਼ ਤੈਨੂੰ ਪੁਕਾਰਦਾ ਹਾਂ; ਮੈਂ ਤੇਰੇ ਵੱਲ ਆਪਣੇ ਹੱਥ ਫੈਲਾਏ ਹਨ।

10ਕੀ ਤੁਸੀਂ ਮੁਰਦਿਆਂ ਨੂੰ ਆਪਣੇ ਅਚਰਜ ਕੰਮ ਵਿਖਾਉਂਦੇ ਹੋ? ਕੀ ਉਹਨਾਂ ਦੀਆ ਆਤਮਾਵਾਂ ਉੱਠ ਕੇ ਤੇਰੀ ਮਹਿਮਾ ਕਰਨਗੀਆਂ?

11ਕੀ ਕਬਰ ਵਿੱਚ ਤੇਰੀ ਦਯਾ ਦਾ ਐਲਾਨ, ਕੀਤਾ ਗਿਆ ਹੈ? ਅਤੇ ਕੀ ਨਰਕ ਵਿੱਚ ਤੇਰੀ ਵਫ਼ਾਦਾਰੀ ਦਾ ਵਰਣਨ ਹੋਵੇਗਾ?

12ਕੀ ਤੁਹਾਡੇ ਅਚਰਜ ਕੰਮ ਹਨੇਰੇ ਦੇ ਸਥਾਨ ਵਿੱਚ, ਅਤੇ ਤੁਹਾਡੇ ਧਰਮ ਦੇ ਕੰਮ ਭੁੱਲ ਦੀ ਧਰਤੀ ਵਿੱਚ ਜਾਣੇ ਜਾਂਦੇ ਹਨ?

13ਪਰ ਹੇ ਯਾਹਵੇਹ ਮੈਂ ਤੇਰੇ ਅੱਗੇ ਮਦਦ ਲਈ ਪੁਕਾਰਦਾ ਹਾਂ, ਸਵੇਰ ਨੂੰ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.