ਜ਼ਬੂਰਾਂ 88

ਮੇਰੀਆਂ ਅੱਖਾਂ ਸੋਗ ਨਾਲ ਧੁੰਦਲੀਆਂ ਹੋ ਗਈਆਂ ਹਨ। ਹੇ ਯਾਹਵੇਹ, ਮੈਂ ਹਰ ਰੋਜ਼ ਤੈਨੂੰ ਪੁਕਾਰਦਾ ਹਾਂ; ਮੈਂ ਤੇਰੇ ਵੱਲ ਆਪਣੇ ਹੱਥ ਫੈਲਾਏ ਹਨ।

Psalm 88:9 (UKJV) Mine eye mourns by reason of affliction: LORD, I have called daily upon you, I have stretched out my hands unto you.

7ਤੁਹਾਡਾ ਕ੍ਰੋਧ ਮੇਰੇ ਉੱਤੇ ਭਾਰਾ ਹੈ; ਜਿਵੇਂ ਕਿ ਮੈਂ ਲਹਿਰਾਂ ਵਿੱਚ ਦੱਬ ਗਿਆ ਹਾਂ।

8ਤੁਸੀਂ ਮੇਰੇ ਸਭ ਤੋਂ ਨਜ਼ਦੀਕੀ ਮਿੱਤਰਾਂ ਨੂੰ ਲੈ ਲਿਆ ਹੈ, ਅਤੇ ਮੈਨੂੰ ਉਹਨਾਂ ਲਈ ਘਿਣਾਉਣਾ ਬਣਾਇਆ ਹੈ। ਮੈਂ ਸੀਮਤ ਹਾਂ ਅਤੇ ਬਚ ਨਹੀਂ ਸਕਦਾ;

9ਮੇਰੀਆਂ ਅੱਖਾਂ ਸੋਗ ਨਾਲ ਧੁੰਦਲੀਆਂ ਹੋ ਗਈਆਂ ਹਨ। ਹੇ ਯਾਹਵੇਹ, ਮੈਂ ਹਰ ਰੋਜ਼ ਤੈਨੂੰ ਪੁਕਾਰਦਾ ਹਾਂ; ਮੈਂ ਤੇਰੇ ਵੱਲ ਆਪਣੇ ਹੱਥ ਫੈਲਾਏ ਹਨ।

10ਕੀ ਤੁਸੀਂ ਮੁਰਦਿਆਂ ਨੂੰ ਆਪਣੇ ਅਚਰਜ ਕੰਮ ਵਿਖਾਉਂਦੇ ਹੋ? ਕੀ ਉਹਨਾਂ ਦੀਆ ਆਤਮਾਵਾਂ ਉੱਠ ਕੇ ਤੇਰੀ ਮਹਿਮਾ ਕਰਨਗੀਆਂ?

11ਕੀ ਕਬਰ ਵਿੱਚ ਤੇਰੀ ਦਯਾ ਦਾ ਐਲਾਨ, ਕੀਤਾ ਗਿਆ ਹੈ? ਅਤੇ ਕੀ ਨਰਕ ਵਿੱਚ ਤੇਰੀ ਵਫ਼ਾਦਾਰੀ ਦਾ ਵਰਣਨ ਹੋਵੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.