ਜ਼ਬੂਰਾਂ 88

ਤੁਸੀਂ ਮੇਰੇ ਸਭ ਤੋਂ ਨਜ਼ਦੀਕੀ ਮਿੱਤਰਾਂ ਨੂੰ ਲੈ ਲਿਆ ਹੈ, ਅਤੇ ਮੈਨੂੰ ਉਹਨਾਂ ਲਈ ਘਿਣਾਉਣਾ ਬਣਾਇਆ ਹੈ। ਮੈਂ ਸੀਮਤ ਹਾਂ ਅਤੇ ਬਚ ਨਹੀਂ ਸਕਦਾ;

Psalm 88:8 (UKJV) You have put away mine acquaintance far from me; you have made me an abomination unto them: I am shut up, and I cannot come forth.

6ਤੁਸੀਂ ਮੈਨੂੰ ਸਭ ਤੋਂ ਨੀਵੇਂ ਟੋਏ ਵਿੱਚ, ਅਤੇ ਹਨੇਰਿਆਂ ਦੀ ਸਭ ਤੋਂ ਡੂੰਘੀ ਕਬਰ ਵਿੱਚ ਪਾ ਦਿੱਤਾ।

7ਤੁਹਾਡਾ ਕ੍ਰੋਧ ਮੇਰੇ ਉੱਤੇ ਭਾਰਾ ਹੈ; ਜਿਵੇਂ ਕਿ ਮੈਂ ਲਹਿਰਾਂ ਵਿੱਚ ਦੱਬ ਗਿਆ ਹਾਂ।

8ਤੁਸੀਂ ਮੇਰੇ ਸਭ ਤੋਂ ਨਜ਼ਦੀਕੀ ਮਿੱਤਰਾਂ ਨੂੰ ਲੈ ਲਿਆ ਹੈ, ਅਤੇ ਮੈਨੂੰ ਉਹਨਾਂ ਲਈ ਘਿਣਾਉਣਾ ਬਣਾਇਆ ਹੈ। ਮੈਂ ਸੀਮਤ ਹਾਂ ਅਤੇ ਬਚ ਨਹੀਂ ਸਕਦਾ;

9ਮੇਰੀਆਂ ਅੱਖਾਂ ਸੋਗ ਨਾਲ ਧੁੰਦਲੀਆਂ ਹੋ ਗਈਆਂ ਹਨ। ਹੇ ਯਾਹਵੇਹ, ਮੈਂ ਹਰ ਰੋਜ਼ ਤੈਨੂੰ ਪੁਕਾਰਦਾ ਹਾਂ; ਮੈਂ ਤੇਰੇ ਵੱਲ ਆਪਣੇ ਹੱਥ ਫੈਲਾਏ ਹਨ।

10ਕੀ ਤੁਸੀਂ ਮੁਰਦਿਆਂ ਨੂੰ ਆਪਣੇ ਅਚਰਜ ਕੰਮ ਵਿਖਾਉਂਦੇ ਹੋ? ਕੀ ਉਹਨਾਂ ਦੀਆ ਆਤਮਾਵਾਂ ਉੱਠ ਕੇ ਤੇਰੀ ਮਹਿਮਾ ਕਰਨਗੀਆਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.