ਜ਼ਬੂਰਾਂ 88

ਕੀ ਤੁਸੀਂ ਮੁਰਦਿਆਂ ਨੂੰ ਆਪਣੇ ਅਚਰਜ ਕੰਮ ਵਿਖਾਉਂਦੇ ਹੋ? ਕੀ ਉਹਨਾਂ ਦੀਆ ਆਤਮਾਵਾਂ ਉੱਠ ਕੇ ਤੇਰੀ ਮਹਿਮਾ ਕਰਨਗੀਆਂ?

Psalm 88:10 (UKJV) Will you show wonders to the dead? shall the dead arise and praise you? Selah.

8ਤੁਸੀਂ ਮੇਰੇ ਸਭ ਤੋਂ ਨਜ਼ਦੀਕੀ ਮਿੱਤਰਾਂ ਨੂੰ ਲੈ ਲਿਆ ਹੈ, ਅਤੇ ਮੈਨੂੰ ਉਹਨਾਂ ਲਈ ਘਿਣਾਉਣਾ ਬਣਾਇਆ ਹੈ। ਮੈਂ ਸੀਮਤ ਹਾਂ ਅਤੇ ਬਚ ਨਹੀਂ ਸਕਦਾ;

9ਮੇਰੀਆਂ ਅੱਖਾਂ ਸੋਗ ਨਾਲ ਧੁੰਦਲੀਆਂ ਹੋ ਗਈਆਂ ਹਨ। ਹੇ ਯਾਹਵੇਹ, ਮੈਂ ਹਰ ਰੋਜ਼ ਤੈਨੂੰ ਪੁਕਾਰਦਾ ਹਾਂ; ਮੈਂ ਤੇਰੇ ਵੱਲ ਆਪਣੇ ਹੱਥ ਫੈਲਾਏ ਹਨ।

10ਕੀ ਤੁਸੀਂ ਮੁਰਦਿਆਂ ਨੂੰ ਆਪਣੇ ਅਚਰਜ ਕੰਮ ਵਿਖਾਉਂਦੇ ਹੋ? ਕੀ ਉਹਨਾਂ ਦੀਆ ਆਤਮਾਵਾਂ ਉੱਠ ਕੇ ਤੇਰੀ ਮਹਿਮਾ ਕਰਨਗੀਆਂ?

11ਕੀ ਕਬਰ ਵਿੱਚ ਤੇਰੀ ਦਯਾ ਦਾ ਐਲਾਨ, ਕੀਤਾ ਗਿਆ ਹੈ? ਅਤੇ ਕੀ ਨਰਕ ਵਿੱਚ ਤੇਰੀ ਵਫ਼ਾਦਾਰੀ ਦਾ ਵਰਣਨ ਹੋਵੇਗਾ?

12ਕੀ ਤੁਹਾਡੇ ਅਚਰਜ ਕੰਮ ਹਨੇਰੇ ਦੇ ਸਥਾਨ ਵਿੱਚ, ਅਤੇ ਤੁਹਾਡੇ ਧਰਮ ਦੇ ਕੰਮ ਭੁੱਲ ਦੀ ਧਰਤੀ ਵਿੱਚ ਜਾਣੇ ਜਾਂਦੇ ਹਨ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.