13ਪਰ ਹੇ ਯਾਹਵੇਹ ਮੈਂ ਤੇਰੇ ਅੱਗੇ ਮਦਦ ਲਈ ਪੁਕਾਰਦਾ ਹਾਂ, ਸਵੇਰ ਨੂੰ ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਆਵੇਗੀ।
14ਹੇ ਯਾਹਵੇਹ, ਤੂੰ ਕਿਉਂ ਮੈਨੂੰ ਤਿਆਗ ਦਿੱਤਾ ਹੈ, ਅਤੇ ਮੈਥੋਂ ਆਪਣਾ ਮੂੰਹ ਕਿਉਂ ਲਕਾਉਂਦਾ ਹੈ?
15ਮੈਂ ਆਪਣੀ ਜਵਾਨੀ ਤੋਂ ਦੁੱਖ ਝੱਲਿਆ ਅਤੇ ਮੌਤ ਦੇ ਨੇੜੇ ਹਾਂ; ਮੈਂ ਤੇਰੇ ਡਰ ਨੂੰ ਸਹਿ ਕੇ ਘਬਰਾ ਜਾਂਦਾ ਹੈ।
16ਤੇਰਾ ਕ੍ਰੋਧ ਮੇਰੇ ਉੱਤੇ ਭੜਕਿਆ ਹੈ; ਅਤੇ ਤੇਰੇ ਡਰ ਨੇ ਮੈਨੂੰ ਤਬਾਹ ਕਰ ਦਿੱਤਾ ਹੈ।
17ਸਾਰਾ ਦਿਨ ਉਹ ਹੜ੍ਹ ਵਾਂਗੂੰ ਮੈਨੂੰ ਘੇਰ ਲੈਂਦੇ ਹਨ; ਉਹਨਾਂ ਨੇ ਮੈਨੂੰ ਪੂਰੀ ਤਰ੍ਹਾਂ ਘੇਰ ਲਿਆ ਹੈ।