ਜ਼ਬੂਰਾਂ 88

ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ; ਮੇਰੀ ਦੁਹਾਈ ਵੱਲ ਕੰਨ ਲਗਾ।

Psalm 88:2 (UKJV) Let my prayer come before you: incline yours ear unto my cry;

1ਹੇ ਯਾਹਵੇਹ, ਤੂੰ ਮੈਨੂੰ ਬਚਾਉਣ ਵਾਲਾ ਪਰਮੇਸ਼ਵਰ ਹੈ; ਦਿਨ-ਰਾਤ ਮੈਂ ਤੇਰੇ ਅੱਗੇ ਦੁਹਾਈ ਦਿੰਦਾ ਹਾਂ।

2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ; ਮੇਰੀ ਦੁਹਾਈ ਵੱਲ ਕੰਨ ਲਗਾ।

3ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ, ਅਤੇ ਮੇਰੀ ਜ਼ਿੰਦਗੀ ਮੌਤ ਦੇ ਨੇੜੇ ਆ ਗਈ ਹੈ।

4ਮੈਂ ਉਹਨਾਂ ਲੋਕਾਂ ਵਿੱਚ ਗਿਣਿਆ ਜਾਂਦਾ ਹਾਂ ਜਿਹੜੇ ਟੋਏ ਵਿੱਚ ਉੱਤਰਦੇ ਹਨ; ਮੈਂ ਬਿਨਾਂ ਤਾਕਤ ਦੇ ਹਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.