ਜ਼ਬੂਰਾਂ 88

ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ, ਅਤੇ ਮੇਰੀ ਜ਼ਿੰਦਗੀ ਮੌਤ ਦੇ ਨੇੜੇ ਆ ਗਈ ਹੈ।

Psalm 88:3 (UKJV) For my soul is full of troubles: and my life draws nigh unto the grave.

1ਹੇ ਯਾਹਵੇਹ, ਤੂੰ ਮੈਨੂੰ ਬਚਾਉਣ ਵਾਲਾ ਪਰਮੇਸ਼ਵਰ ਹੈ; ਦਿਨ-ਰਾਤ ਮੈਂ ਤੇਰੇ ਅੱਗੇ ਦੁਹਾਈ ਦਿੰਦਾ ਹਾਂ।

2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ; ਮੇਰੀ ਦੁਹਾਈ ਵੱਲ ਕੰਨ ਲਗਾ।

3ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ, ਅਤੇ ਮੇਰੀ ਜ਼ਿੰਦਗੀ ਮੌਤ ਦੇ ਨੇੜੇ ਆ ਗਈ ਹੈ।

4ਮੈਂ ਉਹਨਾਂ ਲੋਕਾਂ ਵਿੱਚ ਗਿਣਿਆ ਜਾਂਦਾ ਹਾਂ ਜਿਹੜੇ ਟੋਏ ਵਿੱਚ ਉੱਤਰਦੇ ਹਨ; ਮੈਂ ਬਿਨਾਂ ਤਾਕਤ ਦੇ ਹਾਂ।

5ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, ਉਹਨਾਂ ਵੱਢੇ ਹੋਏ ਲੋਕਾਂ ਵਾਂਗ ਜੋ ਕਬਰ ਵਿੱਚ ਪਏ ਹਨ, ਜਿਨ੍ਹਾਂ ਨੂੰ ਤੂੰ ਹੁਣ ਯਾਦ ਨਹੀਂ ਕਰਦਾ, ਜਿਨ੍ਹਾਂ ਦੀ ਹੁਣ ਤੂੰ ਚਿੰਤਾ ਨਹੀਂ ਕਰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.