ਜ਼ਬੂਰਾਂ 88

ਮੈਂ ਉਹਨਾਂ ਲੋਕਾਂ ਵਿੱਚ ਗਿਣਿਆ ਜਾਂਦਾ ਹਾਂ ਜਿਹੜੇ ਟੋਏ ਵਿੱਚ ਉੱਤਰਦੇ ਹਨ; ਮੈਂ ਬਿਨਾਂ ਤਾਕਤ ਦੇ ਹਾਂ।

Psalm 88:4 (UKJV) I am counted with them that go down into the pit: I am as a man that has no strength:

2ਮੇਰੀ ਪ੍ਰਾਰਥਨਾ ਤੇਰੇ ਹਜ਼ੂਰ ਪਹੁੰਚੇ; ਮੇਰੀ ਦੁਹਾਈ ਵੱਲ ਕੰਨ ਲਗਾ।

3ਮੈਂ ਮੁਸੀਬਤਾਂ ਵਿੱਚ ਘਿਰਿਆ ਹੋਇਆ ਹਾਂ, ਅਤੇ ਮੇਰੀ ਜ਼ਿੰਦਗੀ ਮੌਤ ਦੇ ਨੇੜੇ ਆ ਗਈ ਹੈ।

4ਮੈਂ ਉਹਨਾਂ ਲੋਕਾਂ ਵਿੱਚ ਗਿਣਿਆ ਜਾਂਦਾ ਹਾਂ ਜਿਹੜੇ ਟੋਏ ਵਿੱਚ ਉੱਤਰਦੇ ਹਨ; ਮੈਂ ਬਿਨਾਂ ਤਾਕਤ ਦੇ ਹਾਂ।

5ਮੈਂ ਮੁਰਦਿਆਂ ਵਿੱਚ ਸੁੱਟਿਆ ਗਿਆ ਹਾਂ, ਉਹਨਾਂ ਵੱਢੇ ਹੋਏ ਲੋਕਾਂ ਵਾਂਗ ਜੋ ਕਬਰ ਵਿੱਚ ਪਏ ਹਨ, ਜਿਨ੍ਹਾਂ ਨੂੰ ਤੂੰ ਹੁਣ ਯਾਦ ਨਹੀਂ ਕਰਦਾ, ਜਿਨ੍ਹਾਂ ਦੀ ਹੁਣ ਤੂੰ ਚਿੰਤਾ ਨਹੀਂ ਕਰਦਾ।

6ਤੁਸੀਂ ਮੈਨੂੰ ਸਭ ਤੋਂ ਨੀਵੇਂ ਟੋਏ ਵਿੱਚ, ਅਤੇ ਹਨੇਰਿਆਂ ਦੀ ਸਭ ਤੋਂ ਡੂੰਘੀ ਕਬਰ ਵਿੱਚ ਪਾ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.