ਜ਼ਬੂਰਾਂ 89

ਬਹੁਤ ਸਮਾਂ ਪਹਿਲਾਂ ਤੂੰ ਦਰਸ਼ਨ ਵਿੱਚ ਗੱਲ ਕੀਤੀ ਸੀ, ਤੂੰ ਆਪਣੇ ਵਫ਼ਾਦਾਰ ਲੋਕਾਂ ਨੂੰ ਕਿਹਾ: “ਮੈਂ ਇੱਕ ਯੋਧੇ ਨੂੰ ਤਾਕਤ ਦਿੱਤੀ ਹੈ; ਮੈਂ ਲੋਕਾਂ ਵਿੱਚੋਂ ਇੱਕ ਨੌਜਵਾਨ ਨੂੰ ਖੜਾ ਕੀਤਾ ਹੈ।

Psalm 89:19 (UKJV) Then you spoke in vision to your holy one, and said, I have laid help upon one that is mighty; I have exalted one chosen out of the people.

17ਕਿਉਂ ਜੋ ਤੂੰ ਉਹਨਾਂ ਦੀ ਮਹਿਮਾ ਅਤੇ ਸ਼ਕਤੀ ਹੈ, ਅਤੇ ਆਪਣੀ ਕਿਰਪਾ ਨਾਲ ਤੂੰ ਸਾਡੇ ਸਿੰਗ ਨੂੰ ਉੱਚਾ ਕਰੇਂਗਾ।

18ਸੱਚ-ਮੁੱਚ, ਸਾਡੀ ਢਾਲ ਯਾਹਵੇਹ ਹੈ, ਇਸਰਾਏਲ ਦਾ ਪਵਿੱਤਰ ਪੁਰਖ ਸਾਡਾ ਰਾਜਾ ਹੈ।

19ਬਹੁਤ ਸਮਾਂ ਪਹਿਲਾਂ ਤੂੰ ਦਰਸ਼ਨ ਵਿੱਚ ਗੱਲ ਕੀਤੀ ਸੀ, ਤੂੰ ਆਪਣੇ ਵਫ਼ਾਦਾਰ ਲੋਕਾਂ ਨੂੰ ਕਿਹਾ: “ਮੈਂ ਇੱਕ ਯੋਧੇ ਨੂੰ ਤਾਕਤ ਦਿੱਤੀ ਹੈ; ਮੈਂ ਲੋਕਾਂ ਵਿੱਚੋਂ ਇੱਕ ਨੌਜਵਾਨ ਨੂੰ ਖੜਾ ਕੀਤਾ ਹੈ।

20ਮੈਂ ਆਪਣੇ ਸੇਵਕ ਦਾਵੀਦ ਨੂੰ ਲੱਭਿਆ ਹੈ, ਮੈਂ ਆਪਣੇ ਪਵਿੱਤਰ ਤੇਲ ਨਾਲ ਉਸ ਨੂੰ ਮਸਹ ਕੀਤਾ ਹੈ।

21ਮੇਰਾ ਹੱਥ ਉਸ ਨੂੰ ਸੰਭਾਲੇਗਾ, ਯਕੀਨਨ ਮੇਰੀ ਬਾਂਹ ਉਸ ਨੂੰ ਮਜ਼ਬੂਤ ਕਰੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.