19ਬਹੁਤ ਸਮਾਂ ਪਹਿਲਾਂ ਤੂੰ ਦਰਸ਼ਨ ਵਿੱਚ ਗੱਲ ਕੀਤੀ ਸੀ, ਤੂੰ ਆਪਣੇ ਵਫ਼ਾਦਾਰ ਲੋਕਾਂ ਨੂੰ ਕਿਹਾ: “ਮੈਂ ਇੱਕ ਯੋਧੇ ਨੂੰ ਤਾਕਤ ਦਿੱਤੀ ਹੈ; ਮੈਂ ਲੋਕਾਂ ਵਿੱਚੋਂ ਇੱਕ ਨੌਜਵਾਨ ਨੂੰ ਖੜਾ ਕੀਤਾ ਹੈ।
20ਮੈਂ ਆਪਣੇ ਸੇਵਕ ਦਾਵੀਦ ਨੂੰ ਲੱਭਿਆ ਹੈ, ਮੈਂ ਆਪਣੇ ਪਵਿੱਤਰ ਤੇਲ ਨਾਲ ਉਸ ਨੂੰ ਮਸਹ ਕੀਤਾ ਹੈ।
21ਮੇਰਾ ਹੱਥ ਉਸ ਨੂੰ ਸੰਭਾਲੇਗਾ, ਯਕੀਨਨ ਮੇਰੀ ਬਾਂਹ ਉਸ ਨੂੰ ਮਜ਼ਬੂਤ ਕਰੇਗੀ।
22ਕੋਈ ਵੀ ਦੁਸ਼ਮਣ ਉਸਨੂੰ ਹਰਾ ਨਹੀਂ ਸਕੇਗਾ; ਦੁਸ਼ਟ ਉਸ ਉੱਤੇ ਜ਼ੁਲਮ ਨਹੀਂ ਕਰੇਗਾ।
23ਮੈਂ ਉਹ ਦੇ ਅੱਗੇ ਉਹ ਦੇ ਵੈਰੀਆਂ ਨੂੰ ਕੁਚਲ ਦਿਆਂਗਾ ਅਤੇ ਉਹ ਦੇ ਵਿਰੋਧੀਆਂ ਨੂੰ ਮਾਰ ਦਿਆਂਗਾ।