12ਉਹ ਜੋ ਖੂਨ ਦਾ ਬਦਲਾ ਲੈਣ ਵਾਲੇ ਨੂੰ ਯਾਦ ਰੱਖਦਾ ਹੈ; ਉਹ ਦੁੱਖੀਆਂ ਦੀ ਪੁਕਾਰ ਨੂੰ ਨਜ਼ਰ ਅੰਦਾਜ਼ ਨਹੀਂ ਕਰਦਾ।
13ਯਾਹਵੇਹ, ਵੇਖੋ ਮੇਰੇ ਦੁਸ਼ਮਣ ਮੈਨੂੰ ਕਿਵੇਂ ਸਤਾਉਂਦੇ ਹਨ! ਦਯਾ ਕਰ ਅਤੇ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਚਾ ਚੁੱਕ,
14ਤਾਂ ਜੋ ਮੈਂ ਸੀਯੋਨ ਧੀ ਦੇ ਫਾਟਕਾਂ ਵਿੱਚ ਤੇਰੀ ਉਸਤਤ ਸੁਣਾਵਾਂ, ਅਤੇ ਤੇਰੀ ਮੁਕਤੀ ਵਿੱਚ ਅਨੰਦ ਹੋਵਾਂ।
15ਕੌਮਾਂ ਉਸ ਟੋਏ ਵਿੱਚ ਡਿੱਗ ਪਈਆਂ ਹਨ ਜੋ ਉਹਨਾਂ ਨੇ ਆਪ ਹੀ ਪੁੱਟੇ ਸੀ; ਉਹਨਾਂ ਦੇ ਪੈਰ ਉਸ ਜਾਲ ਵਿੱਚ ਫਸ ਗਏ ਹਨ ਜੋ ਉਹਨਾਂ ਨੇ ਛਿਪਾਇਆ ਸੀ।
16ਯਾਹਵੇਹ ਆਪਣੇ ਨਿਆਂ ਦੇ ਕੰਮਾਂ ਦੁਆਰਾ ਜਾਣਿਆ ਜਾਂਦਾ ਹੈ; ਦੁਸ਼ਟ ਆਪਣੇ ਹੱਥਾਂ ਦੇ ਕੰਮ ਵਿੱਚ ਫਸ ਜਾਂਦੇ ਹਨ।