ਜ਼ਬੂਰਾਂ 9

ਕੌਮਾਂ ਉਸ ਟੋਏ ਵਿੱਚ ਡਿੱਗ ਪਈਆਂ ਹਨ ਜੋ ਉਹਨਾਂ ਨੇ ਆਪ ਹੀ ਪੁੱਟੇ ਸੀ; ਉਹਨਾਂ ਦੇ ਪੈਰ ਉਸ ਜਾਲ ਵਿੱਚ ਫਸ ਗਏ ਹਨ ਜੋ ਉਹਨਾਂ ਨੇ ਛਿਪਾਇਆ ਸੀ।

Psalm 9:15 (UKJV) The heathen are sunk down in the pit that they made: in the net which they hid is their own foot taken.

13ਯਾਹਵੇਹ, ਵੇਖੋ ਮੇਰੇ ਦੁਸ਼ਮਣ ਮੈਨੂੰ ਕਿਵੇਂ ਸਤਾਉਂਦੇ ਹਨ! ਦਯਾ ਕਰ ਅਤੇ ਮੈਨੂੰ ਮੌਤ ਦੇ ਫਾਟਕਾਂ ਤੋਂ ਉੱਚਾ ਚੁੱਕ,

14ਤਾਂ ਜੋ ਮੈਂ ਸੀਯੋਨ ਧੀ ਦੇ ਫਾਟਕਾਂ ਵਿੱਚ ਤੇਰੀ ਉਸਤਤ ਸੁਣਾਵਾਂ, ਅਤੇ ਤੇਰੀ ਮੁਕਤੀ ਵਿੱਚ ਅਨੰਦ ਹੋਵਾਂ।

15ਕੌਮਾਂ ਉਸ ਟੋਏ ਵਿੱਚ ਡਿੱਗ ਪਈਆਂ ਹਨ ਜੋ ਉਹਨਾਂ ਨੇ ਆਪ ਹੀ ਪੁੱਟੇ ਸੀ; ਉਹਨਾਂ ਦੇ ਪੈਰ ਉਸ ਜਾਲ ਵਿੱਚ ਫਸ ਗਏ ਹਨ ਜੋ ਉਹਨਾਂ ਨੇ ਛਿਪਾਇਆ ਸੀ।

16ਯਾਹਵੇਹ ਆਪਣੇ ਨਿਆਂ ਦੇ ਕੰਮਾਂ ਦੁਆਰਾ ਜਾਣਿਆ ਜਾਂਦਾ ਹੈ; ਦੁਸ਼ਟ ਆਪਣੇ ਹੱਥਾਂ ਦੇ ਕੰਮ ਵਿੱਚ ਫਸ ਜਾਂਦੇ ਹਨ।

17ਦੁਸ਼ਟ ਪਤਾਲ ਵਿੱਚ ਚਲੇ ਜਾਂਦੇ ਹਨ, ਅਤੇ ਉਹ ਕੌਮਾਂ ਜਿਹੜੀਆਂ ਪਰਮੇਸ਼ਵਰ ਨੂੰ ਭੁੱਲ ਜਾਂਦੀਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.