ਜ਼ਬੂਰਾਂ 90

ਸਾਨੂੰ ਸਾਡੇ ਦਿਨ ਗਿਣਨਾ ਸਿਖਾਓ, ਤਾਂ ਜੋ ਸਾਡੇ ਦਿਲ ਬੁੱਧੀਮਾਨ ਹੋ ਜਾਣ।

Psalm 90:12 (UKJV) So teach us to number our days, that we may apply our hearts unto wisdom.

10ਸਾਡੀ ਉਮਰ ਦੇ ਦਿਨ ਸੱਤਰ ਸਾਲ ਹੈ, ਸੰਭਵ ਤੌਰ ਤੇ ਅੱਸੀ ਸਾਲ, ਜੇਕਰ ਅਸੀਂ ਮਜ਼ਬੂਤ ਹਾਂ; ਤਾਂ ਵੀ ਪਰ ਸਭ ਤੋਂ ਵਧੀਆ ਸਾਲ ਵੀ ਦਰਦ ਅਤੇ ਮੁਸੀਬਤ ਨਾਲ ਭਰੇ ਹੋਏ ਹਨ; ਅਤੇ ਉਹ ਜਲਦੀ ਨਾਲ ਹੀ ਲੰਘ ਜਾਂਦੇ ਹਨ ਅਤੇ ਅਸੀਂ ਦੂਰ ਉੱਡ ਜਾਂਦੇ ਹਾਂ।

11ਜੇ ਅਸੀਂ ਤੇਰੇ ਕ੍ਰੋਧ ਦੀ ਸ਼ਕਤੀ ਨੂੰ ਜਾਣਦੇ ਹੁੰਦੇ! ਤੁਹਾਡਾ ਕ੍ਰੋਧ ਇੰਨਾ ਹੀ ਮਹਾਨ ਹੈ ਜਿੰਨਾ ਤੁਹਾਡਾ ਡਰ ਹੈ।

12ਸਾਨੂੰ ਸਾਡੇ ਦਿਨ ਗਿਣਨਾ ਸਿਖਾਓ, ਤਾਂ ਜੋ ਸਾਡੇ ਦਿਲ ਬੁੱਧੀਮਾਨ ਹੋ ਜਾਣ।

13ਯਾਹਵੇਹ! ਇਹ ਕਿੰਨਾ ਚਿਰ ਰਹੇਗਾ? ਆਪਣੇ ਸੇਵਕਾਂ ਉੱਤੇ ਰਹਿਮ ਕਰੋ।

14ਸਵੇਰ ਨੂੰ ਆਪਣੇ ਅਟੁੱਟ ਪ੍ਰੇਮ ਨਾਲ ਸਾਨੂੰ ਤ੍ਰਿਪਤ ਕਰ, ਤਾਂ ਜੋ ਅਸੀਂ ਸਾਰੇ ਦਿਨ ਆਨੰਦ ਦੇ ਗੀਤ ਗਾਈਏ ਅਤੇ ਖੁਸ਼ੀ ਕਰੀਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.