ਜ਼ਬੂਰਾਂ 90

ਸਵੇਰ ਨੂੰ ਆਪਣੇ ਅਟੁੱਟ ਪ੍ਰੇਮ ਨਾਲ ਸਾਨੂੰ ਤ੍ਰਿਪਤ ਕਰ, ਤਾਂ ਜੋ ਅਸੀਂ ਸਾਰੇ ਦਿਨ ਆਨੰਦ ਦੇ ਗੀਤ ਗਾਈਏ ਅਤੇ ਖੁਸ਼ੀ ਕਰੀਏ।

Psalm 90:14 (UKJV) O satisfy us early with your mercy; that we may rejoice and be glad all our days.

12ਸਾਨੂੰ ਸਾਡੇ ਦਿਨ ਗਿਣਨਾ ਸਿਖਾਓ, ਤਾਂ ਜੋ ਸਾਡੇ ਦਿਲ ਬੁੱਧੀਮਾਨ ਹੋ ਜਾਣ।

13ਯਾਹਵੇਹ! ਇਹ ਕਿੰਨਾ ਚਿਰ ਰਹੇਗਾ? ਆਪਣੇ ਸੇਵਕਾਂ ਉੱਤੇ ਰਹਿਮ ਕਰੋ।

14ਸਵੇਰ ਨੂੰ ਆਪਣੇ ਅਟੁੱਟ ਪ੍ਰੇਮ ਨਾਲ ਸਾਨੂੰ ਤ੍ਰਿਪਤ ਕਰ, ਤਾਂ ਜੋ ਅਸੀਂ ਸਾਰੇ ਦਿਨ ਆਨੰਦ ਦੇ ਗੀਤ ਗਾਈਏ ਅਤੇ ਖੁਸ਼ੀ ਕਰੀਏ।

15ਜਿੰਨੇ ਦਿਨ ਤੂੰ ਸਾਨੂੰ ਤਾੜਨਾ ਦਿੱਤੀ, ਓਨੇ ਦਿਨ ਸਾਨੂੰ ਖੁਸ਼ੀ ਨਾਲ ਸੰਤੁਸ਼ਟ ਕਰ, ਜਿੰਨੇ ਸਾਲਾਂ ਲਈ ਅਸੀਂ ਮੁਸੀਬਤ ਵੇਖੀ ਹੈ, ਓਨੇ ਸਾਲ ਹੀ ਸਾਨੂੰ ਖੁਸ਼ ਕਰ।

16ਤੇਰੇ ਕੰਮ ਤੇਰੇ ਸੇਵਕਾਂ ਨੂੰ ਵਿਖਾਈ ਦੇਣ, ਤੇਰੀ ਸ਼ਾਨ ਉਹਨਾਂ ਦੇ ਬਾਲਕਾਂ ਉੱਤੇ ਹੋਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.