ਜ਼ਬੂਰਾਂ 90

ਜਿੰਨੇ ਦਿਨ ਤੂੰ ਸਾਨੂੰ ਤਾੜਨਾ ਦਿੱਤੀ, ਓਨੇ ਦਿਨ ਸਾਨੂੰ ਖੁਸ਼ੀ ਨਾਲ ਸੰਤੁਸ਼ਟ ਕਰ, ਜਿੰਨੇ ਸਾਲਾਂ ਲਈ ਅਸੀਂ ਮੁਸੀਬਤ ਵੇਖੀ ਹੈ, ਓਨੇ ਸਾਲ ਹੀ ਸਾਨੂੰ ਖੁਸ਼ ਕਰ।

Psalm 90:15 (UKJV) Make us glad according to the days wherein you have afflicted us, and the years wherein we have seen evil.

13ਯਾਹਵੇਹ! ਇਹ ਕਿੰਨਾ ਚਿਰ ਰਹੇਗਾ? ਆਪਣੇ ਸੇਵਕਾਂ ਉੱਤੇ ਰਹਿਮ ਕਰੋ।

14ਸਵੇਰ ਨੂੰ ਆਪਣੇ ਅਟੁੱਟ ਪ੍ਰੇਮ ਨਾਲ ਸਾਨੂੰ ਤ੍ਰਿਪਤ ਕਰ, ਤਾਂ ਜੋ ਅਸੀਂ ਸਾਰੇ ਦਿਨ ਆਨੰਦ ਦੇ ਗੀਤ ਗਾਈਏ ਅਤੇ ਖੁਸ਼ੀ ਕਰੀਏ।

15ਜਿੰਨੇ ਦਿਨ ਤੂੰ ਸਾਨੂੰ ਤਾੜਨਾ ਦਿੱਤੀ, ਓਨੇ ਦਿਨ ਸਾਨੂੰ ਖੁਸ਼ੀ ਨਾਲ ਸੰਤੁਸ਼ਟ ਕਰ, ਜਿੰਨੇ ਸਾਲਾਂ ਲਈ ਅਸੀਂ ਮੁਸੀਬਤ ਵੇਖੀ ਹੈ, ਓਨੇ ਸਾਲ ਹੀ ਸਾਨੂੰ ਖੁਸ਼ ਕਰ।

16ਤੇਰੇ ਕੰਮ ਤੇਰੇ ਸੇਵਕਾਂ ਨੂੰ ਵਿਖਾਈ ਦੇਣ, ਤੇਰੀ ਸ਼ਾਨ ਉਹਨਾਂ ਦੇ ਬਾਲਕਾਂ ਉੱਤੇ ਹੋਵੇ।

17ਯਾਹਵੇਹ ਸਾਡੇ ਪਰਮੇਸ਼ਵਰ ਦੀ ਕਿਰਪਾ ਸਾਡੇ ਉੱਤੇ ਰਹੇ। ਸਾਡੇ ਲਈ ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.