14ਸਵੇਰ ਨੂੰ ਆਪਣੇ ਅਟੁੱਟ ਪ੍ਰੇਮ ਨਾਲ ਸਾਨੂੰ ਤ੍ਰਿਪਤ ਕਰ, ਤਾਂ ਜੋ ਅਸੀਂ ਸਾਰੇ ਦਿਨ ਆਨੰਦ ਦੇ ਗੀਤ ਗਾਈਏ ਅਤੇ ਖੁਸ਼ੀ ਕਰੀਏ।
15ਜਿੰਨੇ ਦਿਨ ਤੂੰ ਸਾਨੂੰ ਤਾੜਨਾ ਦਿੱਤੀ, ਓਨੇ ਦਿਨ ਸਾਨੂੰ ਖੁਸ਼ੀ ਨਾਲ ਸੰਤੁਸ਼ਟ ਕਰ, ਜਿੰਨੇ ਸਾਲਾਂ ਲਈ ਅਸੀਂ ਮੁਸੀਬਤ ਵੇਖੀ ਹੈ, ਓਨੇ ਸਾਲ ਹੀ ਸਾਨੂੰ ਖੁਸ਼ ਕਰ।
16ਤੇਰੇ ਕੰਮ ਤੇਰੇ ਸੇਵਕਾਂ ਨੂੰ ਵਿਖਾਈ ਦੇਣ, ਤੇਰੀ ਸ਼ਾਨ ਉਹਨਾਂ ਦੇ ਬਾਲਕਾਂ ਉੱਤੇ ਹੋਵੇ।
17ਯਾਹਵੇਹ ਸਾਡੇ ਪਰਮੇਸ਼ਵਰ ਦੀ ਕਿਰਪਾ ਸਾਡੇ ਉੱਤੇ ਰਹੇ। ਸਾਡੇ ਲਈ ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰ, ਹਾਂ, ਸਾਡੇ ਹੱਥਾਂ ਦੇ ਕੰਮ ਨੂੰ ਸਥਾਪਿਤ ਕਰੋ।