ਜ਼ਬੂਰਾਂ 91

ਉਹ ਤੁਹਾਨੂੰ ਆਪਣੇ ਖੰਭਾਂ ਨਾਲ ਢੱਕ ਲਵੇਗਾ; ਅਤੇ ਉਸ ਦੇ ਖੰਭਾਂ ਹੇਠ ਤੁਹਾਨੂੰ ਪਨਾਹ ਮਿਲੇਗੀ, ਉਸਦੀ ਦੀ ਵਫ਼ਾਦਾਰੀ ਤੁਹਾਡੀ ਢਾਲ ਅਤੇ ਕਿੱਲਾ ਹੋਵੇਗੀ।

Psalm 91:4 (UKJV) He shall cover you with his feathers, and under his wings shall you trust: his truth shall be your shield and buckler.

2ਮੈਂ ਯਾਹਵੇਹ ਦੇ ਬਾਰੇ ਕਹਾਂਗਾ, “ਉਹ ਮੇਰੀ ਪਨਾਹ ਅਤੇ ਮੇਰਾ ਕਿੱਲਾ ਹੈ, ਮੇਰੇ ਪਰਮੇਸ਼ਵਰ, ਜਿਸ ਤੇ ਮੈਂ ਭਰੋਸਾ ਰੱਖਦਾ ਹਾਂ।”

3ਸੱਚ-ਮੁੱਚ ਉਹ ਤੈਨੂੰ ਹਰ ਇੱਕ ਫੰਦੇ ਤੋਂ, ਅਤੇ ਘਾਤਕ ਬੀਮਾਰੀਆਂ ਤੋਂ ਬਚਾਵੇਗਾ।

4ਉਹ ਤੁਹਾਨੂੰ ਆਪਣੇ ਖੰਭਾਂ ਨਾਲ ਢੱਕ ਲਵੇਗਾ; ਅਤੇ ਉਸ ਦੇ ਖੰਭਾਂ ਹੇਠ ਤੁਹਾਨੂੰ ਪਨਾਹ ਮਿਲੇਗੀ, ਉਸਦੀ ਦੀ ਵਫ਼ਾਦਾਰੀ ਤੁਹਾਡੀ ਢਾਲ ਅਤੇ ਕਿੱਲਾ ਹੋਵੇਗੀ।

5ਤੂੰ ਰਾਤ ਦੇ ਭੈਅ ਤੋਂ ਨਹੀਂ ਡਰੇਂਗਾ, ਨਾ ਹੀ ਦਿਨ ਵਿੱਚ ਉੱਡਦੇ ਤੀਰ ਤੋਂ,

6ਨਾ ਉਹ ਮਹਾਂਮਾਰੀ ਤੋਂ ਜਿਹੜੀ ਹਨੇਰੇ ਵਿੱਚ ਆਉਂਦੀ ਹੈ, ਨਾ ਉਸ ਬਵਾ ਤੋਂ ਜਿਹੜੀ ਦੁਪਹਿਰ ਨੂੰ ਨਾਸ ਕਰਦੀ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.