4ਉਹ ਤੁਹਾਨੂੰ ਆਪਣੇ ਖੰਭਾਂ ਨਾਲ ਢੱਕ ਲਵੇਗਾ; ਅਤੇ ਉਸ ਦੇ ਖੰਭਾਂ ਹੇਠ ਤੁਹਾਨੂੰ ਪਨਾਹ ਮਿਲੇਗੀ, ਉਸਦੀ ਦੀ ਵਫ਼ਾਦਾਰੀ ਤੁਹਾਡੀ ਢਾਲ ਅਤੇ ਕਿੱਲਾ ਹੋਵੇਗੀ।
5ਤੂੰ ਰਾਤ ਦੇ ਭੈਅ ਤੋਂ ਨਹੀਂ ਡਰੇਂਗਾ, ਨਾ ਹੀ ਦਿਨ ਵਿੱਚ ਉੱਡਦੇ ਤੀਰ ਤੋਂ,
6ਨਾ ਉਹ ਮਹਾਂਮਾਰੀ ਤੋਂ ਜਿਹੜੀ ਹਨੇਰੇ ਵਿੱਚ ਆਉਂਦੀ ਹੈ, ਨਾ ਉਸ ਬਵਾ ਤੋਂ ਜਿਹੜੀ ਦੁਪਹਿਰ ਨੂੰ ਨਾਸ ਕਰਦੀ ਹੈ।
7ਇੱਕ ਹਜ਼ਾਰ ਤੇਰੇ ਪਾਸੇ ਅਤੇ ਦਸ ਹਜ਼ਾਰ ਤੇਰੇ ਸੱਜੇ ਪਾਸੇ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਉਣਗੇ।
8ਤੂੰ ਸਿਰਫ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ ਅਤੇ ਦੁਸ਼ਟਾਂ ਦੀ ਸਜ਼ਾ ਨੂੰ ਵੇਖੇਗਾ।