ਜ਼ਬੂਰਾਂ 91

ਇੱਕ ਹਜ਼ਾਰ ਤੇਰੇ ਪਾਸੇ ਅਤੇ ਦਸ ਹਜ਼ਾਰ ਤੇਰੇ ਸੱਜੇ ਪਾਸੇ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਉਣਗੇ।

Psalm 91:7 (UKJV) A thousand shall fall at your side, and ten thousand at your right hand; but it shall not come nigh you.

5ਤੂੰ ਰਾਤ ਦੇ ਭੈਅ ਤੋਂ ਨਹੀਂ ਡਰੇਂਗਾ, ਨਾ ਹੀ ਦਿਨ ਵਿੱਚ ਉੱਡਦੇ ਤੀਰ ਤੋਂ,

6ਨਾ ਉਹ ਮਹਾਂਮਾਰੀ ਤੋਂ ਜਿਹੜੀ ਹਨੇਰੇ ਵਿੱਚ ਆਉਂਦੀ ਹੈ, ਨਾ ਉਸ ਬਵਾ ਤੋਂ ਜਿਹੜੀ ਦੁਪਹਿਰ ਨੂੰ ਨਾਸ ਕਰਦੀ ਹੈ।

7ਇੱਕ ਹਜ਼ਾਰ ਤੇਰੇ ਪਾਸੇ ਅਤੇ ਦਸ ਹਜ਼ਾਰ ਤੇਰੇ ਸੱਜੇ ਪਾਸੇ ਡਿੱਗਣਗੇ, ਪਰ ਉਹ ਤੇਰੇ ਨੇੜੇ ਨਾ ਆਉਣਗੇ।

8ਤੂੰ ਸਿਰਫ ਆਪਣੀਆਂ ਅੱਖਾਂ ਨਾਲ ਨਿਗਾਹ ਕਰੇਂਗਾ ਅਤੇ ਦੁਸ਼ਟਾਂ ਦੀ ਸਜ਼ਾ ਨੂੰ ਵੇਖੇਗਾ।

9“ਹੇ ਯਾਹਵੇਹ, ਤੂੰ ਮੇਰੀ ਪਨਾਹ ਹੈ,” ਅਤੇ ਤੂੰ ਅੱਤ ਮਹਾਨ ਨੂੰ ਆਪਣਾ ਨਿਵਾਸ ਸਥਾਨ ਬਣਾਉਂਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.