8ਪਰ ਹੇ ਯਾਹਵੇਹ, ਤੂੰ ਸਦਾ ਲਈ ਮਹਾਨ ਹੈ।
9ਹੇ ਯਾਹਵੇਹ ਤੇਰੇ ਵੈਰੀ, ਯਕੀਨਨ ਤੇਰੇ ਵੈਰੀ ਨਾਸ ਹੋ ਜਾਣਗੇ; ਸਾਰੇ ਕੁਕਰਮੀ ਖਿੰਡ ਜਾਣਗੇ।
10ਤੁਸੀਂ ਮੇਰੇ ਸਿੰਗ ਨੂੰ ਜੰਗਲੀ ਬਲਦ ਵਾਂਗ ਉੱਚਾ ਕੀਤਾ ਹੈ; ਤਾਜ਼ਾ ਤੇਲ ਮੇਰੇ ਉੱਤੇ ਡੋਲ੍ਹਿਆ ਗਿਆ ਹੈ।
11ਮੇਰੀਆਂ ਅੱਖਾਂ ਨੇ ਮੇਰੇ ਵਿਰੋਧੀਆਂ ਦੀ ਹਾਰ ਵੇਖੀ ਹੈ; ਮੇਰੇ ਕੰਨਾਂ ਨੇ ਮੇਰੇ ਦੁਸ਼ਟ ਵੈਰੀਆਂ ਦੀ ਹਾਰ ਸੁਣ ਲਈ ਹੈ।
12ਧਰਮੀ ਖਜ਼ੂਰ ਦੇ ਰੁੱਖ ਵਾਂਗੂੰ ਫਲਣਗੇ, ਉਹ ਲਬਾਨੋਨ ਦੇ ਦਿਆਰ ਵਾਂਙੁ ਵਧਣਗੇ।