6ਬੇਸਮਝ ਲੋਕ ਨਹੀਂ ਜਾਣਦੇ, ਮੂਰਖ ਨਹੀਂ ਸਮਝਦੇ,
7ਕਿ ਭਾਵੇਂ ਦੁਸ਼ਟ ਘਾਹ ਵਾਂਗ ਉੱਗਦੇ ਹਨ ਅਤੇ ਸਾਰੇ ਕੁਕਰਮੀ ਵਧਣ-ਫੁੱਲਣ, ਉਹ ਸਦਾ ਲਈ ਨਾਸ ਹੋ ਜਾਣਗੇ।
8ਪਰ ਹੇ ਯਾਹਵੇਹ, ਤੂੰ ਸਦਾ ਲਈ ਮਹਾਨ ਹੈ।
9ਹੇ ਯਾਹਵੇਹ ਤੇਰੇ ਵੈਰੀ, ਯਕੀਨਨ ਤੇਰੇ ਵੈਰੀ ਨਾਸ ਹੋ ਜਾਣਗੇ; ਸਾਰੇ ਕੁਕਰਮੀ ਖਿੰਡ ਜਾਣਗੇ।
10ਤੁਸੀਂ ਮੇਰੇ ਸਿੰਗ ਨੂੰ ਜੰਗਲੀ ਬਲਦ ਵਾਂਗ ਉੱਚਾ ਕੀਤਾ ਹੈ; ਤਾਜ਼ਾ ਤੇਲ ਮੇਰੇ ਉੱਤੇ ਡੋਲ੍ਹਿਆ ਗਿਆ ਹੈ।