4ਹੇ ਯਾਹਵੇਹ ਤੂੰ ਮੈਨੂੰ ਆਪਣੇ ਕੰਮਾਂ ਦੁਆਰਾ ਅਨੰਦ ਕਰਦਾ ਹੈ, ਤੁਹਾਡੇ ਹੱਥਾਂ ਨੇ ਜੋ ਕੁਝ ਕੀਤਾ ਹੈ, ਮੈਂ ਖੁਸ਼ੀ ਵਿੱਚ ਗਾਉਂਦਾ ਹਾਂ।
5ਹੇ ਯਾਹਵੇਹ ਤੇਰੇ ਕੰਮ ਕਿੰਨੇ ਮਹਾਨ ਹਨ, ਤੁਹਾਡੇ ਵਿਚਾਰ ਕਿੰਨੇ ਡੂੰਘੇ ਹਨ!
6ਬੇਸਮਝ ਲੋਕ ਨਹੀਂ ਜਾਣਦੇ, ਮੂਰਖ ਨਹੀਂ ਸਮਝਦੇ,
7ਕਿ ਭਾਵੇਂ ਦੁਸ਼ਟ ਘਾਹ ਵਾਂਗ ਉੱਗਦੇ ਹਨ ਅਤੇ ਸਾਰੇ ਕੁਕਰਮੀ ਵਧਣ-ਫੁੱਲਣ, ਉਹ ਸਦਾ ਲਈ ਨਾਸ ਹੋ ਜਾਣਗੇ।
8ਪਰ ਹੇ ਯਾਹਵੇਹ, ਤੂੰ ਸਦਾ ਲਈ ਮਹਾਨ ਹੈ।