9ਹੇ ਯਾਹਵੇਹ ਤੇਰੇ ਵੈਰੀ, ਯਕੀਨਨ ਤੇਰੇ ਵੈਰੀ ਨਾਸ ਹੋ ਜਾਣਗੇ; ਸਾਰੇ ਕੁਕਰਮੀ ਖਿੰਡ ਜਾਣਗੇ।
10ਤੁਸੀਂ ਮੇਰੇ ਸਿੰਗ ਨੂੰ ਜੰਗਲੀ ਬਲਦ ਵਾਂਗ ਉੱਚਾ ਕੀਤਾ ਹੈ; ਤਾਜ਼ਾ ਤੇਲ ਮੇਰੇ ਉੱਤੇ ਡੋਲ੍ਹਿਆ ਗਿਆ ਹੈ।
11ਮੇਰੀਆਂ ਅੱਖਾਂ ਨੇ ਮੇਰੇ ਵਿਰੋਧੀਆਂ ਦੀ ਹਾਰ ਵੇਖੀ ਹੈ; ਮੇਰੇ ਕੰਨਾਂ ਨੇ ਮੇਰੇ ਦੁਸ਼ਟ ਵੈਰੀਆਂ ਦੀ ਹਾਰ ਸੁਣ ਲਈ ਹੈ।
12ਧਰਮੀ ਖਜ਼ੂਰ ਦੇ ਰੁੱਖ ਵਾਂਗੂੰ ਫਲਣਗੇ, ਉਹ ਲਬਾਨੋਨ ਦੇ ਦਿਆਰ ਵਾਂਙੁ ਵਧਣਗੇ।
13ਕਿਉਂਕਿ ਉਹ ਯਾਹਵੇਹ ਦੇ ਘਰ ਵਿੱਚ ਲਗਾਏ ਗਏ ਹਨ, ਉਹ ਸਾਡੇ ਪਰਮੇਸ਼ਵਰ ਦੇ ਹਜ਼ੂਰ ਵਿੱਚ ਵਧਦੇ-ਫੁੱਲਦੇ ਹਨ।