ਜ਼ਬੂਰਾਂ 92

ਕਿਉਂਕਿ ਉਹ ਯਾਹਵੇਹ ਦੇ ਘਰ ਵਿੱਚ ਲਗਾਏ ਗਏ ਹਨ, ਉਹ ਸਾਡੇ ਪਰਮੇਸ਼ਵਰ ਦੇ ਹਜ਼ੂਰ ਵਿੱਚ ਵਧਦੇ-ਫੁੱਲਦੇ ਹਨ।

Psalm 92:13 (UKJV) Those that be planted in the house of the LORD shall flourish in the courts of our God.

11ਮੇਰੀਆਂ ਅੱਖਾਂ ਨੇ ਮੇਰੇ ਵਿਰੋਧੀਆਂ ਦੀ ਹਾਰ ਵੇਖੀ ਹੈ; ਮੇਰੇ ਕੰਨਾਂ ਨੇ ਮੇਰੇ ਦੁਸ਼ਟ ਵੈਰੀਆਂ ਦੀ ਹਾਰ ਸੁਣ ਲਈ ਹੈ।

12ਧਰਮੀ ਖਜ਼ੂਰ ਦੇ ਰੁੱਖ ਵਾਂਗੂੰ ਫਲਣਗੇ, ਉਹ ਲਬਾਨੋਨ ਦੇ ਦਿਆਰ ਵਾਂਙੁ ਵਧਣਗੇ।

13ਕਿਉਂਕਿ ਉਹ ਯਾਹਵੇਹ ਦੇ ਘਰ ਵਿੱਚ ਲਗਾਏ ਗਏ ਹਨ, ਉਹ ਸਾਡੇ ਪਰਮੇਸ਼ਵਰ ਦੇ ਹਜ਼ੂਰ ਵਿੱਚ ਵਧਦੇ-ਫੁੱਲਦੇ ਹਨ।

14ਉਹ ਬੁਢਾਪੇ ਵਿੱਚ ਵੀ ਫਲ ਦੇਣਗੇ, ਉਹ ਤਾਜ਼ੇ ਅਤੇ ਹਰੇ ਰਹਿਣਗੇ,

15ਇਹ ਐਲਾਨ ਕਰਦੇ ਹੋਏ, “ਯਾਹਵੇਹ ਸੱਚ ਹੈ; ਉਹ ਮੇਰੀ ਚੱਟਾਨ ਹੈ ਅਤੇ ਉਸ ਵਿੱਚ ਕੋਈ ਬੁਰਾਈ ਨਹੀਂ ਹੈ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.