13ਤੂੰ ਉਹਨਾਂ ਨੂੰ ਮੁਸੀਬਤ ਦੇ ਦਿਨਾਂ ਤੋਂ ਛੁਟਕਾਰਾ ਦਿੰਦਾ ਹੈ, ਜਦ ਤੱਕ ਦੁਸ਼ਟਾਂ ਲਈ ਟੋਆ ਨਾ ਪੁੱਟਿਆ ਜਾਵੇ।
14ਕਿਉਂਕਿ ਯਾਹਵੇਹ ਆਪਣੇ ਲੋਕਾਂ ਨੂੰ ਨਹੀਂ ਛੱਡੇਗਾ, ਉਹ ਆਪਣੀ ਵਿਰਾਸਤ ਨੂੰ ਕਦੇ ਨਹੀਂ ਤਿਆਗੇਗਾ।
15ਨਿਆਂ ਦੀ ਨੀਂਹ ਧਰਮ ਉੱਤੇ ਰੱਖੀ ਜਾਵੇਗੀ, ਅਤੇ ਸਾਰੇ ਨੇਕ ਦਿਲ ਉਸ ਦੇ ਪਿੱਛੇ ਤੁਰਨਗੇ।
16ਕੌਣ ਮੇਰੇ ਲਈ ਦੁਸ਼ਟਾਂ ਦੇ ਵਿਰੁੱਧ ਉੱਠੇਗਾ? ਦੁਸ਼ਟਾਂ ਦੇ ਵਿਰੁੱਧ ਕੌਣ ਮੇਰਾ ਪੱਖ ਲਵੇਗਾ?
17ਜੇਕਰ ਯਾਹਵੇਹ ਨੇ ਮੈਨੂੰ ਸਹਾਇਤਾ ਨਾ ਦਿੱਤੀ ਹੁੰਦੀ, ਤਾਂ ਮੈਂ ਜਲਦੀ ਹੀ ਮੌਤ ਦੀ ਚੁੱਪੀ ਵਿੱਚ ਜਾ ਵੱਸਦਾ।