17ਜੇਕਰ ਯਾਹਵੇਹ ਨੇ ਮੈਨੂੰ ਸਹਾਇਤਾ ਨਾ ਦਿੱਤੀ ਹੁੰਦੀ, ਤਾਂ ਮੈਂ ਜਲਦੀ ਹੀ ਮੌਤ ਦੀ ਚੁੱਪੀ ਵਿੱਚ ਜਾ ਵੱਸਦਾ।
18ਜਦੋਂ ਮੈਂ ਕਿਹਾ, “ਮੇਰਾ ਪੈਰ ਡੋਲਦਾ ਹੈ,” ਯਾਹਵੇਹ ਦੀ ਕਿਰਪਾ ਅਤੇ ਪਿਆਰ ਨੇ ਮੈਨੂੰ ਸਹਾਰਾ ਦਿੱਤਾ।
19ਜਦੋਂ ਮੇਰੇ ਅੰਦਰ ਚਿੰਤਾ ਬਹੁਤ ਸੀ, ਤਾਂ ਤੇਰੀ ਤਸੱਲੀ ਨੇ ਮੈਨੂੰ ਖੁਸ਼ੀ ਦਿੱਤੀ।
20ਕੀ ਭ੍ਰਿਸ਼ਟ ਰਾਜ ਤੇਰੇ ਨਾਲ ਸੰਬੰਧ ਰੱਖ ਸਕਦਾ ਹੈ, ਇੱਕ ਸਿੰਘਾਸਣ ਜਿਹੜਾ ਆਪਣੇ ਹੁਕਮਾਂ ਨਾਲ ਦੁੱਖ ਲਿਆਉਂਦਾ ਹੈ?
21ਦੁਸ਼ਟ ਲੋਕ ਧਰਮੀ ਦੇ ਵਿਰੁੱਧ ਇਕੱਠੇ ਹੁੰਦੇ ਹਨ, ਅਤੇ ਨਿਰਦੋਸ਼ ਨੂੰ ਮੌਤ ਦੀ ਸਜ਼ਾ ਦਿੰਦੇ ਹਨ।